ਲਾਹੌਰ: ਪਾਕਿਸਤਾਨ ਦੇ ਬੱਲੇਬਾਜ਼ ਫਖਰ ਜ਼ਮਾਨ ਆਉਣ ਵਾਲੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਬੁਖਾਰ ਹੈ ਅਤੇ ਉਹ ਟੀਮ ਦੇ ਦੌਰੇ ਲਈ ਰਵਾਨਾ ਹੋਣ ਤੱਕ ਠੀਕ ਨਹੀਂ ਹੋ ਸਕੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਕਿ ਫਖਰ ਦੀ ਹਾਲਤ ਵਿਗੜਨ ਤੋਂ ਬਾਅਦ ਉਹ ਲਾਹੌਰ ਦੇ ਟੀਮ ਹੋਟਲ 'ਚ ਆਈਸੋਲੇਟ ਹੋ ਗਏ ਸੀ, ਉਨ੍ਹਾਂ ਦਾ ਕੋਵਿਡ -19 ਟੈਸਟ ਨੈਗੇਟਿਵ ਆਇਆ ਸੀ।
ਪੀਸੀਬੀ ਵੱਲੋਂ ਜਾਰੀ ਬਿਆਨ ਵਿੱਚ ਟੀਮ ਦੇ ਡਾਕਟਰ ਸੋਹੇਲ ਸਲੀਮ ਨੇ ਕਿਹਾ, "ਫਾਖਰ ਦੀ ਕੋਵਿਡ ਟੈਸਟ ਦੀ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ, ਪਰ ਅੱਜ ਉਨ੍ਹਾਂ ਨੂੰ ਬੁਖਾਰ ਹੈ।"
ਬਿਆਨ ਵਿੱਚ ਕਿਹਾ ਗਿਆ ਹੈ, "ਜਿਵੇਂ ਹੀ ਉਨ੍ਹਾਂ ਦੀ ਸਥਿਤੀ ਦਾ ਪਤਾ ਚੱਲਿਆ, ਉਹ ਟੀਮ ਹੋਟਲ 'ਚ ਹੀ ਆਈਸੋਲੇਟ ਹੋ ਗਏ। ਅਸੀਂ ਫਖਰ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਾਂ, ਹਾਲਾਂਕਿ ਉਹ ਟੀਮ ਦੇ ਨਾਲ ਸਫਰ ਕਰਨ ਦੇ ਯੋਗ ਨਹੀਂ ਹਨ। ਇਸ ਲਈ ਉਨ੍ਹਾਂ ਟੀਮ ਤੋਂ ਨਾਮ ਵਾਪਸ ਲੈ ਲਿਆ ਹੈ।”
30 ਸਾਲਾ ਫਖਰ ਨੇ ਹੁਣ ਤਕ ਤਿੰਨ ਟੈਸਟ, 47 ਵਨਡੇ ਅਤੇ 40 ਟੀ -20 ਆਈ ਖੇਡੇ ਹਨ। ਇਸ ਸਮੇਂ ਦੌਰਾਨ ਉਸਨੇ (192) ਟੈਸਟ, (1960) ਵਨਡੇ ਅਤੇ (838) ਟੀ -20 ਆਈ ਦੌੜਾਂ ਬਣਾਈਆਂ।
ਪਾਕਿਸਤਾਨ ਨੂੰ ਨਿਊਜ਼ੀਲੈਂਡ ਦੌਰੇ 'ਤੇ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡਣੇ ਹਨ। ਇਹ ਟੂਰ 18 ਦਸੰਬਰ ਨੂੰ ਸ਼ੁਰੂ ਹੋਵੇਗਾ ਅਤੇ ਟੀਮ ਬਾਬਰ ਆਜ਼ਮ ਦੀ ਅਗਵਾਈ ਵਿਚ ਨਿਊਜ਼ੀਲੈਂਡ ਲਈ ਰਵਾਨਾ ਹੋਈ ਹੈ।