ਰਾਵਲਪਿੰਡੀ: ਪਾਕਿਸਤਾਨ 'ਚ ਖੇਡੀ ਜਾਣ ਵਾਲੀ ਪਕਿਸਤਾਨ ਬਨਾਮ ਜ਼ਿੰਬਾਬਵੇ ਟੈਸਟ ਸੀਰੀਜ਼ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਸਹਿਯੋਗੀ ਸਟਾਫ ਨੇ ਕੋਵਿਡ-19 ਟੈਸਟ ਕਰਵਾਏ। ਕੁੱਲ 107 ਕੋਵਿਡ-19 ਟੈਸਟ ਕਰਵਾਏ ਗਏ। ਜਿਸ ਵਿੱਚ ਸਾਰੇ ਨੈਗੇਟਿਵ ਆ ਚੁੱਕੇ ਹਨ। ਦੋਹਾਂ ਟੀਮਾਂ ਵਿਚਾਲੇ ਸੀਮਤ ਓਵਰਾਂ ਦੀ ਲੜੀ ਇਸ ਹਫਤੇ ਤੋਂ ਖੇਡੀ ਜਾਵੇਗੀ। ਇਹ ਜਾਣਕਾਰੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਂਝੀ ਕੀਤੀ ਹੈ।
ਇਹ ਸਾਰੇ ਹੀ ਟੈਸਟ ਸੋਮਵਾਰ ਨੂੰ ਪੀਸੀਬੀ ਦੇ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਅਧੀਨ ਹੋਏ ਹਨ। ਪੀਸੀਬੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਸਟਾਫ ਨੂੰ ਇਸਲਾਮਾਬਾਦ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕਿਸੇ ਬਾਹਰੀ ਵਿਅਕਤੀ ਨੂੰ ਮਿਲਣ ਦੀ ਆਗਿਆ ਨਹੀਂ ਹੈ ਪਰ ਉਹ ਬਾਇਓ ਬੱਬਲ ਵਿੱਚ ਘੁੰਮ ਸਕਦੇ ਹਨ।"