ਪੰਜਾਬ

punjab

ETV Bharat / sports

ਪਾਕਿਸਤਾਨ 2021 'ਚ ਨਾਮੀ ਕ੍ਰਿਕਟ ਦੇਸ਼ਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ - wasi khan

ਸਾਲ 2009 ਵਿੱਚ ਸ੍ਰੀਲੰਕਾ ਦੀ ਇੱਕ ਬੱਸ ਉੱਤੇ ਹੋਏ ਅੱਤਵਾਦੀ ਹਮਲੇ ਕਾਰਨ ਤਕਰੀਬਨ ਇੱਕ ਦਹਾਕੇ ਤੱਕ ਟੈਸਟ ਮੈਚਾਂ ਦੀ ਮੇਜ਼ਬਾਨੀ ਕਰਨ ਵਿੱਚ ਅਸਫਲ ਹੋਏ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ 2021 ਵਿੱਚ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੇ ਵੱਡੇ ਕ੍ਰਿਕਟ ਦੇਸ਼ਾਂ ਦਾ ਸਵਾਗਤ ਕਰਨ ਲਈ ਤਿਆਰ ਹਨ।

ਪਾਕਿਸਤਾਨ ਕ੍ਰਿਕਟ ਬੋਰਡ
ਪਾਕਿਸਤਾਨ ਕ੍ਰਿਕਟ ਬੋਰਪਾਕਿਸਤਾਨ ਕ੍ਰਿਕਟ ਬੋਰਡਡ

By

Published : Nov 21, 2020, 9:04 PM IST

ਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ (ਹੋਰ) ਕ੍ਰਿਕਟ ਬੋਰਡ ਨਾਲ ਸੰਬੰਧ ਸੁਧਾਰਨ‘ 'ਤੇ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਜਨਵਰੀ 'ਚ ਪਾਕਿਸਤਾਨ ਦਾ ਦੌਰਾ ਕਰੇਗੀ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਇਸ ਤੋਂ ਬਾਅਦ ਉਨ੍ਹਾਂ ਤਿੰਨ ਮੈਚਾਂ ਦੀ ਟੀ 20 ਲੜੀ 'ਚ ਵੀ ਭਾਗ ਲੈਣਾ ਹੈ।

ਇੰਗਲੈਂਡ ਦਾ ਇਹ 2005 ਤੋਂ ਬਾਅਦ ਪਾਕਿਸਤਾਨ ਦਾ ਲਹਿਲਾ ਦੌਰਾ ਹੋਵੇਗਾ। ਪੀਸੀਬੀ ਨੇ ਦਸੰਬਰ 'ਚ ਵੈਸਇੰਡੀਜ਼ ਵਿਰੁੱਧ ਘਰੇਲੂ ਸੀਰੀਜ਼ ਦੀ ਯੋਜਨਾ ਬਣਾਈ ਹੈ।

ਪਾਕਿ ਕ੍ਰਿਕਟ ਟੀਮ ਦੇ ਖਿਡਾਰੀ

ਖ਼ਾਨ ਨੇ ਕਿਹਾ ਕਿ ਸਾਡੇ ਲਈ ਆਗਾਮੀ 8-10 ਮਹੀਨੇ ਘਰੇਲੂ ਕ੍ਰਿਕਟ ਦੇ ਨਜ਼ਰੀਏ ਤੋਂ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਅਸੀਂ ਕ੍ਰਿਕਟ ਆਸਟਰੇਲੀਆ ਨਾਲ ਵੀ ਚਰਚਾ ਕਰ ਰਹੇ ਹਾਂ, ਉਹ 2022 ਸੈਸ਼ਨ ਦੇ ਦੌਰਾਨ ਦੌਰਾ ਕਰਨ ਵਾਲੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਵੱਧ ਤੋਂ ਵੱਧ ਸਮੇਂ ਲਈ ਇੱਥੇ ਆਉਣ।

ਦੱਸਣਯੋਗ ਹੈ ਕਿ ਸ਼੍ਰੀਲੰਕਾ ਦੀ ਟੀਮ 'ਤੇ 2009 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਦਰਵਾਜ਼ੇ ਬੰਦ ਹੋ ਗਏ ਸਨ। ਇਸ ਤੋਂ ਬਾਅਦ ਜ਼ਿੰਬਾਬਵੇ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਬਣ ਗਈ। ਉਸ ਨੇ 2015 ਸੀਮਤ ਓਵਰਾਂ ਦੀ ਲੜੀ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਸ੍ਰੀਲੰਕਾ ਨੇ ਦੋ ਪੰਜ ਦਿਨਾਂ ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ।

ABOUT THE AUTHOR

...view details