ਪੰਜਾਬ

punjab

ETV Bharat / sports

ਪਾਕਿਸਤਾਨੀ ਕਪਤਾਨ ਦਾ ਇੱਕ ਅਜਿਹਾ ਬਿਆਨ ਜਿਸ ਨੇ ਪਾਕਿਸਤਾਨੀ ਕ੍ਰਿਕਟ ਫੈਂਸਜ਼ ਦੇ ਗੁੱਸੇ ਨੂੰ ਹੋਰ ਵੱਧਾ ਦਿੱਤਾ - khabran online

ਪਾਕਿਸਤਾਨੀ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਦਾ ਇੱਕ ਬਿਆਨ ਜਿਸ ਨੇ ਪਾਕਿਸਤਾਨੀ ਕ੍ਰਿਕਟ ਫੈਂਸਜ਼ ਦੇ ਗੁੱਸੇ ਨੂੰ ਹੋਰ ਵੱਧਾ ਦਿੱਤਾ ਹੈ। ਸਰਫ਼ਰਾਜ਼ ਨੇ ਕਿਹਾ "ਉਹ ਕੋਈ ਪਹਿਲੀ ਵਾਰ ਵਿਸ਼ਵ ਕੱਪ 'ਚ ਭਾਰਤ ਤੋਂ ਨਹੀਂ ਹਾਰੇ, ਇਹ ਸਭ ਚੱਲਦਾ ਰਹਿੰਦਾ ਹੈ।"

ਫਾਈਲ ਫ਼ੋਟੋ

By

Published : Jun 23, 2019, 5:01 AM IST

ਲੰਡਨ: ਪਾਕਿਸਤਾਨ ਦੇ ਕ੍ਰਿਕਟ ਫੈਂਸਜ਼ ਆਪਣੇ ਗੁਆਂਢੀ ਮੁਲਕ ਭਾਰਤ ਤੋਂ ਮਿਲੀ ਹਾਰ ਨੂੰ ਹੁਣ ਤੱਕ ਨਹੀਂ ਭੁੱਲ ਸਕੇ ਹਨ। ਅਜਿਹੇ 'ਚ ਪਾਕਿਸਤਾਨੀ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਦਾ ਇੱਕ ਬਿਆਨ ਜਿਸ ਨੇ ਪਾਕਿਸਤਾਨੀ ਕ੍ਰਿਕਟ ਫੈਂਸਜ਼ ਦੇ ਗੁੱਸੇ ਨੂੰ ਹੋਰ ਵੱਧਾ ਦਿੱਤਾ ਹੈ।

ਦਰਅਸਲ, ਸਰਫ਼ਰਾਜ਼ ਨੇ ਕਿਹਾ "ਉਹ ਕੋਈ ਪਹਿਲੀ ਵਾਰ ਵਿਸ਼ਵ ਕੱਪ 'ਚ ਭਾਰਤ ਤੋਂ ਨਹੀਂ ਹਾਰੇ, ਇਹ ਸਭ ਚੱਲਦਾ ਰਹਿੰਦਾ ਹੈ।" ਉਨ੍ਹਾਂ ਆਈਸੀਸੀ ਦੀ ਵੈੱਬਸਾਈਟ 'ਤੇ ਕਿਹਾ ਕਿ ਭਾਰਤ ਨਾਲ ਹੋਏ ਮੁਕਾਬਲੇ ਤੋਂ ਬਾਅਦ ਸਭ ਕੁੱਝ ਠੀਕ-ਠਾਕ ਹੈ। ਉਨ੍ਹਾਂ ਕਿਹਾ ਕਿ ਭਾਰਤ ਖ਼ਿਲਾਫ਼ ਹਾਰਨ ਦਾ ਮਨੋ-ਵਿਗਿਆਨਕ ਦਬਾਅ ਹਮੇਸ਼ਾ ਪਾਕਿਸਤਾਨ ਦੇ ਕਪਤਾਨ 'ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਰੀ ਨਹੀਂ ਹੈ ਜਦੋਂ ਅਸੀ ਭਾਰਤ ਤੋਂ ਹਾਰੇ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਚੱਲਦਾ ਰਹਿੰਦਾ ਹੈ ਉਮੀਦ ਹੈ ਕਿ ਉਹ ਵਾਪਸੀ ਕਰਨਗੇ। ਸਰਫ਼ਰਾਜ਼ ਦੇ ਇਸ ਬਿਆਨ ਤੋਂ ਬਾਅਦ ਹੁਣ ਪਾਕਿਸਤਾਨੀ ਕ੍ਰਿਕਟ ਫੈਂਸਜ਼ ਕਾਫ਼ੀ ਨਾਰਾਜ਼ ਹਨ ਅਤੇ ਉਹ ਆਪਣਾ ਗੁੱਸਾ ਪਾਕਿਸਤਾਨੀ ਟੀਮ ਖ਼ਿਲਾਫ਼ ਕੱਢ ਰਹੇ ਹਨ।

ਸਰਫ਼ਰਾਜ਼ ਨੇ ਕਿਹਾ ਕਿ ਭਾਰਤ ਤੋਂ ਮਿਲੀ ਹਾਰ ਉਨ੍ਹਾਂ ਲਈ ਸਦਮੇਂ ਵਾਲੀ ਸੀ ਪਰ ਮੈਚ ਤੋਂ ਬਾਅਦ ਉਨ੍ਹਾਂ ਆਪਣੇ ਖਿਡਾਰੀਆਂ ਨੂੰ 2 ਦਿਨ ਦਾ ਆਰਾਮ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕੜੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮ ਦੋਬਾਰਾ ਪੂਰੇ ਉਤਸ਼ਾਹ ਨਾਲ ਅਗਲਾ ਮੈਚ ਖੇਡੇਗੀ ਅਤੇ ਦਖਣੀ ਅਫ਼ਰੀਕਾ ਨੂੰ ਉਹ ਹਰਾਉਣ ਵਿੱਚ ਕਾਮਯਾਬ ਹੋਣਗੇ।

ABOUT THE AUTHOR

...view details