ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਵੱਲੋਂ ਪਾਕਿਸਤਾਨੀ ਕ੍ਰਿਕਟ ਟੀਮ ਵਿੱਚ ਇੱਕ ਹਿੰਦੂ ਖਿਡਾਰੀ ਦੀ ਪ੍ਰੇਸ਼ਾਨੀ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਹੈ। ਮਸ਼ਹੂਰ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਨੇ ਵੀ ਸ਼ੋਇਬ ਅਖਤਰ ਦੇ ਖੁਲਾਸਿਆਂ ਦਾ ਸਮਰਥਨ ਕੀਤਾ ਹੈ।
ਦਾਨਿਸ਼ ਨੇ ਖੋਲ੍ਹੀ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਪੋਲ, ਕਿਹਾ ਹਿੰਦੂ ਹੋਣ ਕਾਰਨ ਹੁੰਦਾ ਸੀ ਮਾੜਾ ਵਤੀਰਾ - Shoaib Akhtar
ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਾਨਿਸ਼ ਕਨੇਰੀਆ ਹਿੰਦੂ ਸੀ, ਇਸ ਲਈ ਪਾਕਿਸਤਾਨੀ ਕ੍ਰਿਕੇਟ ਟੀਮ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਕਰਦੀ ਸੀ।
ਸ਼ੋਇਬ ਅਖਤਰ ਨੇ ਕਿਹਾ ਕਿ ਦਾਨਿਸ਼ ਕਨੇਰੀਆ ਹਿੰਦੂ ਸੀ, ਇਸ ਲਈ ਪਾਕਿਸਤਾਨੀ ਕ੍ਰਿਕੇਟ ਟੀਮ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਕਰਦੀ ਸੀ। ਉਨ੍ਹਾਂ ਦੇ ਨਾਲ ਟੀਮ ਦੇ ਖਿਡਾਰੀ ਖਾਣਾ ਵੀ ਨਹੀਂ ਖਾਂਦੇ ਸਨ। ਦਾਨਿਸ਼ ਕਨੇਰੀਆ ਨੇ ਖ਼ੁਦ ਸ਼ੋਇਬ ਅਖਤਰ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। ਦਾਨਿਸ਼ ਕਨੇਰੀਆ ਨੇ ਕਿਹਾ ਕਿ ਮੈਂ ਉਨ੍ਹਾਂ ਖਿਡਾਰੀਆਂ ਦੇ ਨਾਮ ਜ਼ਾਹਰ ਕਰਾਂਗਾ ਜਿਹੜੇ ਮੈਨੂੰ ਪਸੰਦ ਨਹੀਂ ਸਨ ਕਿਉਂਕਿ ਮੈਂ ਹਿੰਦੂ ਸੀ। ਹੁਣ ਤੱਕ ਮੇਰੇ 'ਚ ਹਿੰਮਤ ਨਹੀਂ ਸੀ, ਪਰ ਹੁਣ ਮੈਂ ਬੋਲਾਂਗਾ। ਦੱਸ ਦਈਏ ਕਿ ਸ਼ੋਇਬ ਅਖਤਰ ਵੱਲੋਂ ਇੱਕ ਚੈਟ ਸ਼ੋਅ ਵਿੱਚ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਗਿਆ ਹੈ।
ਪ੍ਰੋਗਰਾਮ ਵਿੱਚ ਸ਼ੋਏਬ ਅਖਤਰ ਨੇ ਕਿਹਾ ਕਿ ਖਿਡਾਰੀਆਂ ਨਾਲ ਪਾਕਿਸਤਾਨ ਦੇ ਡਰੈਸਿੰਗ ਰੂਮ ਚ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ ਹੈ। ਸ਼ੋਏਬ ਨੇ ਇਹ ਗੱਲ ਪੀਟੀਵੀ ਸਪੋਰਟਸ ਉੱਤੇ ‘ਗੇਮ ਆਨ ਹੈ’ ਪ੍ਰੋਗਰਾਮ ਵਿੱਚ ਕਹੀ। ਸ਼ੋਏਬ ਨੇ ਕਿਹਾ, 'ਮੇਰੇ ਕੈਰੀਅਰ ਚ ਮੈਂ ਟੀਮ ਦੇ ਦੋ ਤਿੰਨ ਖਿਡਾਰੀਆਂ ਨਾਲ ਵੀ ਲੜਿਆ ਜਦੋਂ ਉਨ੍ਹਾਂ ਨੇ ਖੇਤਰਵਾਦ ਤੇ ਗੱਲ ਕਰਨੀ ਸ਼ੁਰੂ ਕੀਤੀ। ਕੌਣ ਕਰਾਚੀ ਦਾ ਹੈ, ਕੌਣ ਪੰਜਾਬ ਦਾ ਹੈ ਜਾਂ ਪੇਸ਼ਾਵਰ ਦਾ ਹੈ, ਅਜਿਹੀਆਂ ਗੱਲਾਂ ਹੋਣ ਲੱਗੀਆਂ। ਕੀ ਹੋਇਆ ਜੇ ਕੋਈ ਹਿੰਦੂ ਹੈ, ਉਹ ਟੀਮ ਲਈ ਵਧੀਆ ਖੇਡ ਰਿਹਾ ਹੈ।’ ਸ਼ੋਏਬ ਨੇ ਕਿਹਾ, 'ਟੀਮ ਦੇ ਖਿਡਾਰੀ ਕਹਿੰਦੇ ਸਨ 'ਸਰ ਉਹ ਇਥੋਂ ਭੋਜਨ ਕਿਵੇਂ ਲੈ ਰਿਹਾ ਹੈ।’ ਸ਼ੋਏਬ ਨੇ ਕਿਹਾ, ‘ਉਸੇ ਹਿੰਦੂ ਨੇ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਮੈਚ ਜਿਤਾਇਆ। ਜੇ ਉਹ ਪਾਕਿਸਤਾਨ ਲਈ ਵਿਕਟਾਂ ਲੈ ਰਿਹਾ ਹੈ ਤਾਂ ਉਸ ਨੂੰ ਖੇਡਣਾ ਚਾਹੀਦਾ ਹੈ। ਸ਼ੋਏਬ ਨੇ ਕਿਹਾ ਕਿ ਅਸੀਂ ਕਨੇਰੀਆ ਦੀ ਕੋਸ਼ਿਸ਼ ਤੋਂ ਬਗੈਰ ਕ੍ਰਿਕੇਟ ਸੀਰੀਜ਼ ਨਹੀਂ ਜਿੱਤ ਸਕਦੇ ਸੀ ਪਰ ਬਹੁਤ ਸਾਰੇ ਲੋਕ ਉਸਨੂੰ ਇਸ ਜਿੱਤ ਦਾ ਸਿਹਰਾ ਨਹੀਂ ਦਿੰਦੇ।'