ਚੰਡੀਗੜ੍ਹ: ਆਈਸੀਸੀ ਵਿਸ਼ਵ ਕੱਪ-2019 ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚੋਂ ਇਕ ਭਾਰਤ ਤੇ ਪਾਕਿਸਤਾਨ ਸੈਚ ਤੋਂ ਪਹਿਲਾ ਪਾਕਿਸਤਾਨੀ ਟੀਵੀ ਚੈਨਲ ਨੇ ਇਕ ਮਸ਼ਹੂਰੀ ਤਿਆਰ ਕੀਤੀ ਹੈ, ਜਿਸ 'ਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਡੁਪਲੀਕੇਟ ਕੈਰੇਕਟਰ ਵੇਖਾਇਆ ਗਿਆ ਸੀ। ਇਸ ਮਸ਼ਹੂਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਪਾਕਿ ਦੀ ਇਸ ਕਰਤੂਤ ਨੂੰ ਲੈ ਕੇ ਭੜਕੇ ਹੋਏ ਹਨ, ਤੇ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਪਾਕਿਸਤਾਨ ਦੀ ਨਵੀਂ ਕਰਤੂਤ, ਵਿੰਗ ਕਮਾਂਡਰ ਅਭਿਨੰਦਨ 'ਤੇ ਬਣਾਈ ਬੇਹੁਦੀ ਮਸ਼ਹੂਰੀ - world cup
ਪਾਕਿਸਤਾਨੀ ਟੀਵੀ ਚੈਨਲ ਨੇ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਵਿੰਗ ਕਮਾਂਡਰ ਨੂੰ ਲੈ ਕੇ ਇਕ ਬੇਹੁਦੀ ਮਸ਼ਹੂਰੀ ਤਿਆਰ ਕੀਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਪਾਕਿ ਦੀ ਇਸ ਕਰਤੂਤ ਨੂੰ ਲੈ ਕੇ ਭੜਕੇ ਹੋਏ ਹਨ।
ਵਿੰਗ ਕਮਾਂਡਰ ਅਭਿਨੰਦਨ
ਪਾਕਿਸਤਾਨ ਦੇ ਇੱਕ ਚੈਨਲ ਦੁਆਰਾ ਜਾਰੀ 33 ਸਕਿੰਟ ਦੇ ਵੀਡੀਓ 'ਚ, ਇੱਕ ਆਦਮੀ ਵਿੰਗ ਕਮਾਂਡਰ ਅਭਿਨੰਦਨ ਦੀ ਤਰ੍ਹਾਂ ਨਕਲ ਕਰਦਾ ਹੈ ਤੇ ਉਨ੍ਹਾਂ ਦੀ ਤਰ੍ਹਾਂ ਹੀ ਮੁੱਛਾ ਰਖਿਆ ਹੋਇਆ ਹਨ, ਹਾਲਾਂਕਿ ਉਸ ਨਕਲੀ ਬੰਦੇ ਨੇ ਫੌਜ਼ ਦੀ ਵਰਦੀ ਦੀ ਥਾਂ ਭਾਰਤੀ ਕ੍ਰਿਕੇਟ ਟੀਮ ਦੀ ਜਰਸੀ ਪਾਈ ਹੋਈ ਸੀ। ਦੱਸ ਦਈਏ ਕਿ 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਸ਼ਵ ਕੱਪ 'ਚ ਇਕ-ਦੂਜੇ ਨਾਲ ਭਿੜਨ ਗਿਆ।