ਮਾਊਂਟ ਮੋਨਗਾਨੂਈ: ਕੇਐਲ ਰਾਹੁਲ ਦੇ ਸ਼ਾਨਦਾਰ ਸ਼ਤਕ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਆਖਰੀ ਵਨ ਡੇਅ ਸੀਰੀਜ਼ 'ਚ ਨਿਊਜ਼ੀਲੈਂਡ ਦੇ ਵਿਰੁੱਧ ਸੱਤ ਵਿਕਟਾਂ 'ਤੇ 296 ਦੌੜਾਂ ਬਣਾਈਆਂ। ਇਹ ਵਨ ਡੇਅ ਮੈਚ ਬੇ-ਓਵਲ ਗਰਾਉਂਡ 'ਚ ਖੇਡਿਆ ਜਾ ਰਿਹਾ ਹੈ।
ਟੌਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼਼ੁਰੂਆਤ ਚੰਗੀ ਨਹੀਂ ਰਹੀ ਤੇ ਮਹਿਜ਼ ਅੱਠ ਦੌੜਾਂ 'ਤੇ ਭਾਰਤੀ ਟੀਮ ਨੇ ਪਹਿਲਾ ਵਿਕੇਟ ਗਵਾ ਦਿੱਤੀ। ਮਯੰਕ ਅਗਰਵਾਲ ਮਹਿਜ਼ ਇੱਕ ਜੌੜ ਬਣਾ ਕੇ ਕਾਈਲ ਜੈਮੀਸਨ ਦਾ ਸ਼ਿਕਾਰ ਬਣੇ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕੁੱਝ ਖ਼ਾਸ ਨਹੀਂ ਕਰ ਸਕੇ ਤੇ ਨੌ ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਤੇ ਸ਼੍ਰੇਅਸ ਅਈਅਰ ਨੇ ਪਾਰੀ ਸੰਭਾਲੀ, ਪਰ ਸ਼ਾਅ ਵੀ ਜ਼ਿਆਦਾ ਦੇਰ ਤੱਕ ਟਿਕੇ ਨਾ ਰਹਿ ਸਕੇ। ਇਸ ਤੋਂ ਪਹਿਲਾਂ ਤਿੰਨ ਦਿਨੀਂ ਮੈਚ 'ਚ ਪ੍ਰਿਥਵੀ ਸ਼ਾਅ ਨੇ 42 ਗੇਦਾਂ 'ਚ ਤਿੰਨ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 40 ਰਨ ਬਣਾ ਕੇ ਆਊਟ ਹੋਏ ਸਨ। ਇਸ ਵਿਚ ਸ਼੍ਰੇਅਸ ਅਈਅਰ ਨੇ ਆਪਣੇ ਕਰਿਅਰ ਦਾ ਅੱਠਵਾਂ ਅਰਧ ਸ਼ਤਕ ਪੂਰਾ ਕਰ ਲਿਆ। ਅਈਅਰ 62 ਦੌੜਾਂ ਬਣਾ ਕੇ ਜੇਮਸ ਨੀਸ਼ਮ ਹੱਥੋਂ ਵਿਕੇਟ ਗੁਆ ਬੈਠੇ।
ਸ਼੍ਰੇਅਸ ਅਈਅਰ ਤੇ ਲੋਕੇਸ਼ ਰਾਹੁਲ ਨੇ ਮਿਲ ਕੇ 100 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ। ਸ਼੍ਰੇਅਸ ਦੇ ਆਊਟ ਹੋਣ ਮਗਰੋਂ ਮਨੀਸ਼ ਪਾਂਡੇ ਨੇ ਰਾਹੂਲ ਦਾ ਸਾਥ ਦਿੱਤਾ। ਵਿਕੇਟ ਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ 113 ਗੇਦਾਂ 'ਤੇ 9 ਚੌਕੇ ਤੇ 2 ਛੱਕੀਆਂ ਦੀ ਮਦਦ ਨਾਲ 112 ਦੌੜਾਂ ਪਾਰੀ ਪੂਰੀ ਕੀਤੀ। ਰਾਹੁਲ ਨੇ ਵਨ-ਡੇ ਦੇ ਦੌਰਾਨ ਚੌਥਾ ਸ਼ਤਕ ਪੂਰਾ ਕੀਤਾ ਹੈ। ਮਨੀਸ਼ ਪਾਡੇ ਨੇ ਵੀ 48 ਗੇਦਾਂ 'ਤੇ 42 ਦੌੜਾਂ ਬਣਾ ਕੇ ਹੈਮ ਬੈਨਟ ਦਾ ਤੀਜਾ ਸ਼ਿਕਾਰ ਬਣੇ।
ਨਿਊਜ਼ੀਲੈਂਡ ਵੱਲੋਂ ਹੈਮ ਬੇਨੇਟ ਨੇ ਸਭ ਤੋਂ ਵੱਧ 4 ਵਿਕਟ ਲਏ, ਜਦਕਿ ਜੇਮਸ ਨੀਸ਼ਮ ਤੇ ਕਾਈਲ ਜੈਮੀਸਨ ਨੇ ਇੱਕ-ਇੱਕ ਵਿਕਟ ਲਿਆ। ਵਨ-ਡੇ ਸੀਰੀਜ਼ ਦੇ ਪੰਜ ਮੈਂਚਾਂ ਦੀ ਟੀ -20 ਸੀਰੀਜ਼ 'ਚ 5-0 ਦੇ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਨੂੰ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਾਰਨ ਉਹ ਸੀਰੀਜ਼ ਵੀ ਗੁਆ ਚੁੱਕੀ ਹੈ। ਭਾਰਤ ਨੂੰ ਪਹਿਲੇ ਵਨ-ਡੇਅ ਵਿੱਚ ਚਾਰ ਵਿਕਟਾਂ ਅਤੇ ਦੂਜੇ ਵਨ-ਡੇ 'ਚ 22 ਦੌੜਾਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ।