ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਮੈਚ ਵਿੱਚ ਕੀਵੀ ਕਪਤਾਨ ਕੇਨ ਵਿਲੀਅਮਸਨ ਖੇਡ ਵਿੱਚੋਂ ਬਾਹਰ ਚੱਲ ਰਹੇ ਹਨ, ਉਨ੍ਹਾਂ ਦੀ ਥਾਂ ਟਿਮ ਸਾਊਦੀ ਨਿਊਜ਼ੀਲੈਂਡ ਵੱਲੋਂ ਕਪਤਾਨੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਭਾਰਤ ਵੱਲੋਂ ਵੀ ਆਪਣੀ ਟੀਮ ਵਿੱਚ ਤਿੰਨ ਮੁੱਖ ਬਦਲਾਅ ਕੀਤੇ ਗਏ ਹਨ। ਟੀਮ ਵਿੱਚ ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਅਤੇ ਨਵਦੀਪ ਸੈਣੀ ਪਲੇਇੰਗ ਈਲੈਵਨ ਵਿੱਚ ਬਣੇ ਹੋਏ ਹਨ। ਭਾਰਤ ਇਸ ਲੜੀ ਵਿੱਚ 3-0 ਨਾਲ ਅਗੇ ਚੱਲ ਰਿਹਾ ਹੈ।