ਪੰਜਾਬ

punjab

ETV Bharat / sports

ਕੋਈ ਵੀ ਪਾਕਿਸਤਾਨੀ ਖਿਡਾਰੀ ਏਸ਼ੀਆ ਇਲੈਵਨ ਦਾ ਹਿੱਸਾ ਨਹੀਂ ਹੋਵੇਗਾ: ਬੀ.ਸੀ.ਸੀ.ਆਈ. - No Pakistani player to be part of Asia 11ਟ

ਭਾਰਤ ਅਤੇ ਪਾਕਿਸਤਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਸ ਮੈਚ ਵਿੱਚ ਕੋਈ ਵੀ ਪਾਕਿਸਤਾਨੀ ਖਿਡਾਰੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਸੀਸੀ ਵੱਲੋਂ ਇਸ ਮੈਚ ਨੂੰ ਅਧਿਕਾਰਿਕ ਦਰਜਾ ਦਿੱਤਾ ਜਾਵੇਗਾ।

No Pakistani player to be part of Asia 11
ਫ਼ੋਟੋ

By

Published : Dec 26, 2019, 3:41 PM IST

ਨਵੀਂ ਦਿੱਲੀ: ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਦਾਬਦੀ ਮਨਾਣ ਜਾ ਰਿਹਾ ਹੈ। ਇਸ ਮੌਕੇ ਉਹ ਮਾਰਚ ਵਿਚ ਏਸ਼ੀਆ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ 2 ਟੀ-20 ਮੈਚਾਂ ਨੂੰ ਕਰਵਾਇਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਆਈਸੀਸੀ ਵੱਲੋਂ ਇਸ ਮੈਚ ਨੂੰ ਅਧਿਕਾਰਿਕ ਦਰਜਾ ਦਿੱਤਾ ਜਾਵੇਗਾ। ਇਸ 'ਚ ਭਾਰਤ ਅਤੇ ਪਾਕਿਸਤਾਨ ਦੀ ਮੌਜੂਦਾ ਸਥਿਤੀ ਦੇਖਦੇ ਹੋਏ ਇਸ ਮੈਚ ਵਿੱਚ ਕੋਈ ਵੀ ਪਾਕਿਸਤਾਨੀ ਖਿਡਾਰੀ ਨਹੀਂ ਹੋਵੇਗਾ।

ਬੀਸੀਸੀਆਈ ਦੇ ਸੰਯੁਕਤ ਸੱਕਤਰ ਜੈਯਸ਼ ਜਾਰਜ ਨੇ ਆਈਏਐਨਐਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਜਿਹੀ ਸਥਿਤੀ 'ਚ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀ ਏਸ਼ੀਆ ਇਲੈਵਨ ਵਿੱਚ ਖੇਡਦੇ ਹਨ ਤੇ ਇਥੇ ਇਹੋ ਜਿਹੀ ਸਥਿਤੀ ਪੈਂਦਾ ਨਹੀਂ ਹੋਵੇਗਾ ਕਿਉਂਕਿ ਇਥੇ ਕੋਈ ਵੀ ਪਾਕਿਸਤਾਨੀ ਖਿਡਾਰੀ ਨਹੀਂ ਬੁਲਾਇਆ ਜਾਵੇਗਾ।

ਉਨ੍ਹਾਂ ਕਿਹਾ, “ਸਾਨੂੰ ਪਤਾ ਹੈ ਕਿ ਏਸ਼ੀਆ ਇਲੈਵਨ ਵਿਚ ਕੋਈ ਵੀ ਪਾਕਿਸਤਾਨ ਦਾ ਖਿਡਾਰੀ ਨਹੀਂ ਹੋਵੇਗਾ। ਇਸ ਲਈ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਦੇ ਇਕੱਠੇ ਹੋਣ ਜਾਂ ਇਕ ਦੂਜੇ ਨੂੰ ਚੁਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੌਰਭ ਗਾਂਗੁਲੀ ਉਹ 5 ਖਿਡਾਰੀ ਤੈਅ ਕਰਨਗੇ ਜੋ ਏਸ਼ੀਆ ਇਲੈਵਨ ਦਾ ਹਿੱਸਾ ਹੋਣਗੇ। ”

ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕ੍ਰਿਕਟ ਦਾ ਮਾਹੌਲ ਤਦੋਂ ਖ਼ਰਾਬ ਹੋਇਆ ਹੈ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁਖੀ ਅਹਿਸਾਨ ਮਨੀ ਨੇ ਕਿਹਾ ਕਿ ਭਾਰਤ ਵਿੱਚ ਸੁਰੱਖਿਆ ਸਥਿਤੀ ਪਾਕਿਸਤਾਨ ਨਾਲੋਂ ਵੀ ਮਾੜੀ ਹੈ। ਇਸ ਦੇ ਨਾਲ ਹੀ, ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਰਾਸ਼ਿਦ ਲਤੀਫ ਨੇ 4 ਦੇਸ਼ਾਂ ਦੇ ਬੀਸੀਸੀਆਈ ਪ੍ਰਸਤਾਵਿਤ ਟੂਰਨਾਮੈਂਟ ਦੇ ਪ੍ਰਧਾਨ ਸੌਰਭ ਗਾਂਗੁਲੀ ਦੇ ਵਿਚਾਰਾਂ ਨੂੰ ਬਕਵਾਸ ਦੱਸਿਆ।

ABOUT THE AUTHOR

...view details