ਪੰਜਾਬ

punjab

ETV Bharat / sports

ਸੱਟ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਂ ਬਸ ਆਊਟ ਨਹੀਂ ਹੋਣਾ ਚਾਹੁੰਦਾ: ਵਿਰਾਟ ਕੋਹਲੀ - ਭਾਰਤੀ ਕ੍ਰਿਕਟ ਟੀਮ

ਭਾਰਤੀ ਟੀਮ ਨੇ 2014 ਦੇ ਇੰਗਲੈਂਡ ਦੌਰੇ ਉੱਤੇ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਸੀ। ਜਿਸ ਨੂੰ ਲੈ ਕੇ ਕੋਹਲੀ ਨੇ ਆਪਣੇ ਉਸ ਸਮੇਂ ਨੂੰ ਯਾਦ ਕਰਦੇ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ।

ਸੱਟ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਂ ਬਸ ਆਊਟ ਨਹੀਂ ਹੋਣਾ ਚਾਹੁੰਦਾ: ਵਿਰਾਟ ਕੋਹਲੀ
ਤਸਵੀਰ

By

Published : Jul 24, 2020, 8:19 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਉਸ ਸਮੇਂ ਨੂੰ ਨਿਰਾਸ਼ਾ ਦੇ ਤੌਰ ਉੱਤੇ ਨਹੀਂ ਦੇਖਦਾ। ਕੋਹਲੀ ਨੇ ਆਪਣੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਮੇਯੰਕ ਅਗਰਵਾਲ ਦੇ ਸ਼ੋਅ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ 2014 ਦੇ ਇੰਗਲੈਂਡ ਦੌਰੇ ਉੱਤੇ ਗੱਲ ਇਹ ਸੀ ਕਿ ਮੈਂ ਸਥਿਤੀਆਂ ਦੇ ਨਾਲ ਨਹੀਂ ਢੱਲ ਪਾਇਆ ਸੀ ਤੇ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਕਰ ਰਿਹਾ ਸੀ। ਕਿਸੇ ਵੀ ਚੀਜ ਨੂੰ ਲੈ ਕੇ ਜ਼ਿੱਦ ਫੜ੍ਹ ਲੈਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਇਸ ਗੱਲ ਨੂੰ ਸਮਝਣ ਵਿੱਚ ਕਾਫ਼ੀ ਸਮਾਂ ਲੱਗਿਆ ਪਰ ਮੈਨੂੰ ਇਸ ਦਾ ਅਹਿਸਾਸ ਹੋ ਗਿਆ। ਹਾਲਾਂਕਿ ਉਸ ਦੌਰ ਨੂੰ ਨਿਰਾਸ਼ਾ ਦੇ ਤੌਰ ਉੱਤੇ ਨਹੀਂ ਦੇਖਦੇ ਹਨ।

ਸੱਟ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਂ ਬਸ ਆਊਟ ਨਹੀਂ ਹੋਣਾ ਚਾਹੁੰਦਾ: ਵਿਰਾਟ ਕੋਹਲੀ

ਉਨ੍ਹਾਂ ਕਿਹਾ ਕਿ 2014 ਦਾ ਦੌਰ ਮੇਰੇ ਕਰਿਅਰ ਵਿੱਚ ਹਮੇਸ਼ਾ ਇੱਕ ਮੀਲ ਦੇ ਪੱਥਰ ਦੀ ਤਰ੍ਹਾਂ ਰਹੇਗਾ। ਮੈਂ ਇਸ ਨੂੰ ਲੈ ਕੇ ਕਾਫ਼ੀ ਸੋਚਿਆ ਸੀ ਕਿ ਉਸ ਦੌਰ ਤੋਂ ਪਹਿਲਾਂ ਮੈਂ ਕਿਸ ਤਰ੍ਹਾਂ ਮੈਚ ਵਿੱਚ ਜਾਇਆ ਕਰਦਾ ਸੀ, ਮੈਂ ਕਿਸ ਤਰ੍ਹਾਂ ਨਾਲ ਖੇਡਦਾ ਸੀ। ਇਸ ਤੋਂ ਬਾਅਦ ਮੈਂ ਨਿਡਰ ਹੋਣ ਲੱਗਾ। ਕੋਹਲੀ ਨੇ ਕਿਹਾ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਟੈਸਟ ਕ੍ਰਿਕਟ ਵਿੱਚ ਜਦੋਂ ਚੀਜਾਂ ਮੁਸ਼ਕਿਲ ਹੁੰਦੀਆਂ ਹਨ ਤਾਂ ਇੱਕ ਕ੍ਰਿਕਟਰ ਦੇ ਲਈ ਸਾਂਤ ਰਹਿਣਾ ਜ਼ਰੂਰੀ ਹੁੰਦਾ ਹੈ ਤੇ ਇਹੀ ਚੀਜ ਮੈਨੂੰ ਸੁਧਾਰਣ ਦੀ ਜ਼ਰੂਰਤ ਸੀ।

ਕੋਹਲੀ ਨੇ ਕਿਹਾ ਕਿ ਉਸ ਦੌਰ ਨੇ ਮੈਨੂੰ ਸੋਚਣ ਲਈ ਮਜ਼ਬੂਰ ਕੀਤਾ ਕਿ ਮੈਂ ਕਿਸ ਤਰ੍ਹਾਂ ਅੰਤਰਰਾਸ਼ਟਰੀ ਕਰੀਅਰ ਨੂੰ ਲੈ ਕੇ ਅੱਗੇ ਵਧਾਂ। ਕੋਹਲੀ ਨੇ ਕਿਹਾ ਕਿ ਇੰਗਲੈਂਡ ਦੌਰੇ ਉੱਤੇ 1-3 ਨਾਲ ਮਿਲੀ ਹਾਰ ਤੋਂ ਬਾਅਦ ਰਵੀ ਸ਼ਾਸਤਰੀ ਦੀ ਸਲਾਹ ਮੇੇਰੇ ਲਈ ਕਾਫ਼ੀ ਲਾਹੇਵੰਦ ਸਾਬਤ ਹੋਈ। ਕੋਹਲੀ ਨੇ ਦੱਸਿਆ ਕਿ ਰਵੀ ਸ਼ਾਸਤਰੀ ਨੇ ਮੈਨੂੰ ਅਤੇ ਸ਼੍ਰੀਲੱਛਮਣ ਨੂੰ 2014 ਦੀ ਟੈਸਟ ਸੀਰੀਜ਼ਾਂ ਤੋਂ ਬਾਅਦ ਆਪਣੇ ਕਮਰੇ ਵਿੱਚ ਬੁਲਾਇਆ। ਉਨ੍ਹਾਂ ਦੀ ਪਕੜ ਕਾਫ਼ੀ ਤੇਜ਼ ਹੈ। ਉਨ੍ਹਾਂ ਮੈਨੂੰ ਕਿਹਾ ਕਿ ਕ੍ਰੀਜ ਦੇ ਖੜ੍ਹੇ ਰਹੋ ਤੇ ਉਨ੍ਹਾਂ ਨੇ ਮੈਨੂੰ ਪਿੱਚ ਦੀ ਮਾਨਸਿਕਤਾ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕੀ ਮੈਂ ਸ਼ਾਰਟ ਪਿੱਚ ਗੇਂਦਾਂ ਤੋਂ ਡਰਦਾ ਨਹੀਂ ਹਾਂ। 'ਮੈਨੂੰ ਸੱਟ ਤੋਂ ਫਰਕ ਨਹੀਂ ਪੈਦਾ, ਮੈਂ ਬੱਸ ਆਊਟ ਨਹੀਂ ਹੋਣਾ ਚਾਹੁੰਦਾ।

ABOUT THE AUTHOR

...view details