ਵੇਲਿੰਗਟਨ: ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਕੀਵੀ ਬੱਲੇਬਾਜ਼ ਭਾਰਤ 'ਤੇ ਭਾਰੀ ਪੈ ਰਹੇ ਹਨ। ਦੂਜੇ ਦਿਨ ਦੀ ਚਾਹ ਦੇ ਸਮੇਂ ਤੱਕ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ 116 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 165 ਦੌੜਾਂ 'ਤੇ ਹੀ ਆਲ ਆਊਟ ਹੋ ਗਏ।
ਇਸ਼ਾਂਤ ਸ਼ਰਮਾ ਨੇ ਪਹਿਲਾਂ ਟੋਮ ਲੈਥਮ ਨੂੰ 11 ਦੌੜਾਂ 'ਤੇ ਰਿਸ਼ਬ ਪੰਤ ਦੇ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ, ਅਤੇ ਫਿਰ ਟੋਮ ਬਲੁੰਡੇਲ ਨੂੰ 30 ਦੌੜਾਂ 'ਤੇ ਬੋਲਡ ਕੀਤਾ। ਇਸ ਤੋਂ ਇਲਾਵਾ ਕੋਈ ਵੀ ਭਾਰਤੀ ਗੇਂਦਬਾਜ਼ ਵਿਕਟ ਲੈਣ ਵਿੱਚ ਅਸਫਲ ਰਿਹਾ।