ਮੈਲਬੋਰਨ : ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਐੱਮਸੀਸੀ ਦੇ ਕ੍ਰਿਸਟੋਫ਼ਰ ਮਾਰਟਿਨ-ਜੇਨਕਿੰਸ ਸਪਿਰਟ ਆਫ਼ ਕ੍ਰਿਕਟ ਅਵਾਰਡ (ਸ਼ਾਨਦਾਰ ਖੇਡ ਭਾਵਨਾ) 2019 ਦਾ ਅਵਾਰਡ ਦਿੱਤਾ ਗਿਆ ਹੈ। ਕੀਵੀ ਟੀਮ ਨੂੰ ਇਹ ਪੁਰਸਕਾਰ ਇਸੇ ਸਾਲ ਵਿਸ਼ਵ ਕੱਪ ਦੇ ਫ਼ਾਇਨਲ ਵਿੱਚ ਇੰਗਲੈਂਡ ਵਿਰੁੱਦ ਦਿਖਾਈ ਗਈ ਖੇਡ ਭਾਵਨਾ ਕਾਰਨ ਦਿੱਤਾ ਗਿਆ ਹੈ।
ਲਾਰਡਜ਼ ਮੈਦਾਨ ਉੱਤੇ 14 ਜੁਲਾਈ ਨੂੰ ਖੇਡੇ ਗਏ ਫ਼ਾਇਨਲ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਜ਼ਿਆਦਾ ਬਾਊਂਡਰੀਆਂ ਲਾਉਣ ਕਾਰਨ ਮਾਤ ਦਿੱਤੀ ਸੀ। ਹਾਰ ਤੋਂ ਬਾਅਦ ਕੇਨ ਵਿਲਿਅਮਸੰਨ ਦੀ ਕਪਤਾਨੀ ਵਾਲੀ ਟੀਮ ਨੇ ਸ਼ਾਨਦਾਰ ਖੇਡ ਭਾਵਨਾ, ਇਨਸਾਨਿਅਤ ਅਤੇ ਨਿਰ-ਸੁਆਰਥ ਭਾਵਨਾ ਪ੍ਰਗਟਾਈ ਸੀ।
ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਟੀਮ। ਐੱਮਸੀਸੀ ਦੇ ਪ੍ਰਧਾਨ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਨਿਊਜ਼ਲੈਂਡ ਇਸ ਅਵਾਰਡ ਦੀ ਸਹੀ ਹੱਕਦਾਰ ਸੀ। ਇਸ ਤਰ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਨੇ ਸ਼ਾਨਦਾਰ ਖੇਡ ਭਾਵਨਾ ਪ੍ਰਗਟਾਈ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਟੀਮ ਦਾ ਚਰਿੱਤਰ ਹੀ ਸੀ ਜੋ ਮੈਚ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਉਨ੍ਹਾਂ ਵੱਲੋਂ ਖੇਡੀ ਗਈ ਕ੍ਰਿਕਟ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਅਸੀਂ ਹੁਣ ਵੀ ਖੇਡ ਭਾਵਨਾ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਦਾ ਕੰਮ ਇਸ ਸਨਮਾਨ ਦਾ ਪੂਰੀ ਤਰ੍ਹਾਂ ਹੱਕਦਾਰ ਹੈ।
ਨਿਊਜ਼ੀਲੈਂਡ ਨੂੰ ਜਿਸ ਨਿਯਮ ਕਰ ਕੇ ਹਾਰ ਮਿਲੀ ਸੀ ਉਸ ਨੂੰ ਆਈਸੀਸੀ ਨੇ ਬਾਅਦ ਵਿੱਚ ਹਟਾ ਦਿੱਤਾ ਸੀ ਅਤੇ ਉਸ ਨਿਯਮ ਦੀ ਕਾਫ਼ੀ ਆਲੋਚਨਾ ਕੀਤੀ ਗਈ ਸੀ। ਪਰ ਨਿਊਜ਼ੀਲੈਂਡ ਦੀ ਟੀਮ ਦੇ ਸਾਰੇ ਖਿਡਾਰੀਆਂ ਨੇ ਇਸ ਫ਼ੈਸਲੇ ਦਾ ਸਨਮਾਨ ਕੀਤਾ ਸੀ ਅਤੇ ਉਸ ਨੂੰ ਮਨਜ਼ੂਰ ਕੀਤਾ ਸੀ।