ਦੁਬਈ: ਵੈਸਟਇੰਡੀਜ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਤੋਂ ਬਾਅਦ ਨਿਉਜ਼ੀਲੈਂਡ 62.5 ਫੀਸਦ ਅੰਕਾਂ ਨਾਲ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਟੇਬਲ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਡਬਲਯੂਟੀਸੀ ਦੇ ਅਧੀਨ, ਨਿਉਜ਼ੀਲੈਂਡ ਨੇ ਹੁਣ ਚਾਰ ਸੀਰੀਜ਼ ਵਿੱਚ ਪੰਜ ਮੈਚ ਜਿੱਤੇ ਹਨ ਅਤੇ ਹੁਣ ਉਸ ਦੇ 300 ਅੰਕ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਤੀਜੇ ਨੰਬਰ 'ਤੇ ਪਹੁੰਚੀ ਨਿਉਜ਼ੀਲੈਂਡ - ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ
ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਤੀਜਾ ਸਥਾਨ ਹਾਸਿਲ ਕਰਨ ਤੋਂ ਬਾਅਦ ਨਿਉਜ਼ੀਲੈਂਡ ਨੂੰ ਹੁਣ ਪਾਕਿਸਤਾਨ ਨਾਲ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਤੀਜੇ ਨੰਬਰ 'ਤੇ ਪਹੁੰਚੀ ਨਿਉਜ਼ੀਲੈਂਡ
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਸੀਰੀਜ਼ ਅਤੇ ਮੈਚ ਪੂਰੇ ਨਹੀਂ ਕੀਤੇ ਜਾ ਸਕਦੇ। ਇਸ ਦੇ ਮੱਦੇਨਜ਼ਰ, ਆਈਸੀਸੀ ਨੇ ਹਾਲ ਹੀ ਵਿੱਚ ਔਵਰਆਲ ਪਵਾਇੰਟ ਦੀ ਬਜਾਏ ਇੱਕ ਨਵਾਂ ਪੁਆਇੰਟ ਸਿਸਟਮ ਲਾਗੂ ਕੀਤਾ ਸੀ।
ਆਸਟਰੇਲੀਆ 82.2 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ, ਜਦੋਂ ਕਿ ਭਾਰਤ 75 ਫੀਸਦ ਦੇ ਨਾਲ ਦੂਜੇ ਸਥਾਨ 'ਤੇ ਹੈ। ਅਗਲੇ ਸਾਲ ਜੂਨ ਵਿੱਚ ਹੋਣ ਵਾਲੀਆਂ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚੋਟੀ ਦੀਆਂ ਟੀਮਾਂ ਖੇਡਣਗੀਆਂ।