ਪੰਜਾਬ

punjab

ETV Bharat / sports

'ਭਾਰਤ ਦੇ ਖ਼ਿਲਾਫ਼ ਹੋਵੇਗੀ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਅਸਲ ਪ੍ਰੀਖਿਆ' - ਨਿਊਜ਼ੀਲੈਂਡ ਟੀ-20 ਸੀਰੀਜ਼

ਭਾਰਤ ਦੇ ਖ਼ਿਲਾਫ਼ ਆਗਾਮੀ ਟੀ-20 ਸੀਰੀਜ਼ ਤੋਂ ਪਹਿਲਾ ਰੌਸ ਟੇਲਰ ਦਾ ਕਹਿਣਾ ਹੈ,"ਭਾਰਤ ਦੇ ਖ਼ਿਲਾਫ਼ ਸਾਡੇ ਗੇਂਦਬਾਜ਼ਾਂ ਦੀ ਅਸਲ ਪ੍ਰੀਖਿਆ ਹੋਵੇਗੀ, ਕਿਉਂਕਿ ਭਾਰਤੀ ਖਿਡਾਰੀਆਂ ਨੂੰ ਆਊਟ ਕਰਨਾ ਕਾਫ਼ੀ ਚੌਣੁਤੀਪੂਰਨ ਹੋਵੇਗਾ।"

new zealand bowlers will face real test against india
ਫ਼ੋਟੋ

By

Published : Jan 21, 2020, 7:52 PM IST

ਆਕਲੈਂਡ: ਨਿਊਜ਼ੀਲੈਂਡ ਟੀਮ ਦੇ ਦਿੱਗਜ ਬੱਲੇਬਾਜ਼ ਰੌਸ ਟੇਲਰ ਦਾ ਕਹਿਣਾ ਹੈ ਕਿ ਭਾਰਤ ਦੇ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਵਿੱਚ ਉਨ੍ਹਾਂ ਦੀ ਟੀਮ ਦੇ ਗੇਂਦਬਾਜ਼ਾਂ ਤੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਚੰਗਾ ਮੌਕਾ ਹੈ। ਨਿਊਜ਼ੀਲੈਂਡ ਕਾਫ਼ੀ ਹੱਦ ਤੱਕ ਟਿਮ ਸਾਊਦੀ ਤੇ ਮਿਸ਼ੇਲ ਸੈਂਟਨਰ ਉੱਤੇ ਨਿਰਭਰ ਹੋਵੇਗੀ।

ਭਾਰਤ ਦਾ ਨਿਊਜ਼ੀਲੈਂਡ ਦੌਰੇ ਦਾ ਸ਼ਡਿਊਲ

ਹੋਰ ਪੜ੍ਹੋ: ਗੰਭੀਰ ਨੇ ਵਿਕੇਟਕੀਪਰ ਪੰਤ ਦੇ ਭਵਿੱਖ ਉੱਤੇ ਚੁੱਕੇ ਸਵਾਲ

ਟੇਲਰ ਦਾ ਕਹਿਣਾ ਹੈ

"ਸ੍ਰੀਲੰਕਾ ਤੇ ਇੰਗਲੈਂਡ ਸੀਰੀਜ਼ ਤੋਂ ਹੀ ਉਨ੍ਹਾਂ ਦਾ ਧਿਆਨ ਵਿਸ਼ਵ ਕੱਪ ਵੱਲ ਹੈ। ਆਸਟ੍ਰੇਲੀਆ ਵਿੱਚ ਹਾਲਾਂਕਿ ਸਥਿਤੀਆਂ ਕਾਫ਼ੀ ਅੱਲਗ ਹਨ, ਪਰ ਕੁਝ ਸੁਮੇਲ ਤਿਆਰ ਕਰਨਾ, ਕੁਝ ਨਵੇਂ ਖਿਡਾਰੀਆਂ ਨੂੰ ਅਜ਼ਮਾਉਣਾ, ਜ਼ਾਹਰ ਗ਼ੱਲ ਹੈ ਕਿ ਕੁਝ ਸੱਟਾਂ ਜੋ ਕਾਫ਼ੀ ਚੀਜ਼ਾਂ ਬਦਲ ਸਕਦੀਆਂ ਹਨ, ਪਰ ਇਨ੍ਹਾਂ ਨਾਲ ਗਹਿਰਾਈ ਦਾ ਪਤਾ ਲੱਗੇਗਾ ਤੇ ਸਾਡੇ ਖਿਡਾਰੀਆਂ ਨੂੰ ਮੌਕਾ ਦੇਵੇਗਾ, ਕਿ ਉਹ ਆਪਣੇ ਹੁਨਰ ਨੂੰ ਪੇਸ਼ ਕਰ ਸਕਣ।"

ਨਿਊਜ਼ੀਲੈਂਡ ਨੇ ਆਪਣੇ ਘਰ ਵਿੱਚ ਭਾਰਤ ਦੇ ਖ਼ਿਲਾਫ਼ 5 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 4 ਮੈਚਾਂ 'ਚੋਂ ਜਿੱਤ ਹਾਸਲ ਕੀਤੀ ਹੈ। ਟੇਲਰ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਵਿਰਾਟ ਦੀ ਟੀਮ ਦੇ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰੇਗੀ।

ਹੋਰ ਪੜ੍ਹੋ: ਇੰਟਰਨੈੱਟ ਉੱਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਖਿਡਾਰੀ ਬਣੇ ਵਿਰਾਟ ਕੋਹਲੀ

ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਪਹਿਲੀ ਵਾਰ ਵਿਸ਼ਵ ਕੱਪ ਆਸਟ੍ਰੇਲੀਆ ਵਿੱਚ ਹੋ ਰਿਹਾ ਹੈ। ਤੁਸੀਂ ਬਿੱਗ ਬੈਸ਼ ਲੀਗ ਦੇਖੀ ਹੋਵੇਗੀ, ਉੱਥੋਂ ਦੀਆਂ ਬਾਊਂਡਰੀਜ਼ ਵੱਡੀਆਂ ਹਨ। ਇਸ ਲਈ ਤੁਹਾਨੂੰ ਅਲਗ ਪਤਾ ਲਗਾਉਣਾ ਹੋਵੇਗਾ ਕਿ ਤੁਸੀਂ ਨਿਊਜ਼ੀਲੈਂਡ ਵਿੱਚ ਕਿਸ ਤਰ੍ਹਾਂ ਖੇਡਦੇ ਹੋ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਕਿਵੇਂ ਖੇਡਦੇ ਹੋ।"

ABOUT THE AUTHOR

...view details