ਨਵੀਂ ਦਿੱਲੀ: ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਦਿਨਾਂ ਦੇ ਵਨ-ਡੇਅ ਸੀਰੀਜ਼ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਸੀਰੀਜ਼ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਮਹੀਨੇ ਹੋਣ ਵਾਲੇ ਤਿੰਨ ਟੀ-20 ਮੈਚਾਂ ਦੇ ਲਈ ਭਾਰਤੀ ਟੀਮ ਦਾ ਐਲਾਨ ਪਹਿਲਾਂ ਹੀ ਹੋ ਗਿਆ ਸੀ, ਤੇ ਹੁਣ ਨਿਊਜ਼ੀਲੈਂਡ ਨੇ ਵੀ ਆਪਣੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਨਿਊਜ਼ੀਲੈਂਡ ਨੇ ਟੀਮ ਵਿੱਚ ਦੋ ਵੱਡੇ ਤੇ ਧਾਕੜ ਖਿਡਾਰੀਆਂ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟੀਮ ਵਿੱਤ ਇੱਕ ਨਵੇਂ ਖਿਡਾਰੀ ਨੂੰ ਸ਼ਾਮਲ ਕੀਤਾ ਗਿਆ ਹੈ।
ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ
ਨਿਊਜ਼ੀਲੈਂਡ ਦੇ ਮੁੱਖ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਅਤੇ ਲਾਕੀ ਫਰਗਸਨ ਜ਼ਖਮੀ ਹੋਣ ਕਾਰਨ ਇਸ ਸੀਰੀਜ਼ ਤੋਂ ਬਾਹਰ ਹਨ। ਅਜਿਹੇ ਵਿੱਚ ਕੀਵੀ ਟੀਮ ਨੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਟੀਮ ਦੇ ਕੋਲ ਤੇਜ਼ ਗੇਂਦਬਾਜ਼ਾਂ ਵਿੱਚ ਬੇਨੇਟ ਦੇ ਨਾਲ ਹੀ ਟਿਮ ਸਾਊਦੀ, ਬਲੇਅਰ ਟਿਕਨਰ ਅਤੇ ਸਕਟ ਕੁਗਲਇਨ ਹੋਣਗੇ। ਮਿਚੇਲ ਸੈਂਟਨਰ ਅਤੇ ਈਸ਼ ਸੋਢੀ ਸਪਿਨ ਦੀ ਜ਼ਿੰਮੇਦਾਰੀ ਸੰਭਾਲਣਗੇ। ਬੱਲੇਬਾਜ਼ੀ 'ਚ ਕਪਤਾਨ ਕੇਨ ਵਿਲੀਅਮਸਨ ਦੇ ਨਾਲ ਹੀ ਰੌਸ ਟੇਲਰ, ਕੋਲਿਨ ਮੁਨਰੋ, ਮਾਰਟਿਨ ਗਪਟਿਲ, ਡੇਰਿਲ ਮਿਚੇਲ ਅਤੇ ਟਿੱਮ ਸੀਫਰਟ ਹੋਣਗੇ ।
ਨਿਊਜ਼ੀਲੈਂਡ ਟੀ-20 ਟੀਮ:
ਕੇਨ ਵਿਲੀਅਮਸਨ (ਕਪਤਾਨ), ਹਾਮਿਸ਼ ਬੇਨੇਟ, ਕੋਲਿਨ ਡੀ ਗਰੈਂਡਹੋਮ, ਟਾਮ ਬਰੂਸ, ਮਾਰਟਿਨ ਗਪਟਿਲ, ਸਕੱਟ ਕੁਗਲਇਨ, ਡੇਰਿਲ ਮਿਚੇਲ, ਕੋਲਿਨ ਮੁਨਰੋ, ਰੌਸ ਟੇਲਰ, ਬਲੇਅਰ ਟਿਕਨਰ, ਮਿਚੇਲ ਸੈਂਟਨਰ, ਟਿਮ ਸੀਫਰਟ, ਈਸ਼ ਸੋਢੀ ਅਤੇ ਟਿਮ ਸਾਊਦੀ ਸ਼ਾਮਿਲ ਕੀਤੇ ਗਏ ਹਨ ।