ਕਰਾਚੀ : ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉੱਲ ਹੱਕ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਲਈ ਨਵਾਂ ਡਾਇਟ ਪਲਾਨ ਜਾਰੀ ਕੀਤਾ ਹੈ। ਇਹ ਡਾਇਟ ਪਲਾਨ ਘਰੇਲੂ ਟੂਰਨਾਮੈਂਟਾਂ ਅਤੇ ਨੈਸ਼ਨਲ ਕੈਂਪਾਂ ਵਿੱਚ ਜਾਣ ਵਾਲੇ ਖਿਡਾਰੀਆਂ ਲਈ ਹੈ।
ਮਿਸਬਾਹ ਨੇ ਹੁਕਮ ਦਿੱਤੇ ਹਨ ਕਿ ਘਰੇਲੂ ਟੂਰਨਾਮੈਂਟ ਖੇਡ ਰਹੇ ਖਿਡਾਰੀਆਂ ਅਤੇ ਰਾਸ਼ਟਰੀ ਕੈਂਪ ਵਿੱਚ ਖਿਡਾਰੀਆਂ ਨੂੰ ਭਾਰੀ ਖਾਣਾ ਨੂੰ ਨਹੀਂ ਮਿਲੇਗਾ। ਨੈਸ਼ਨਲ ਟੀਮ ਵਿੱਚ ਥਾਂ ਬਣਾਉਣ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਫ਼ਿੱਟ ਹੋਣਾ ਜਰੂਰੀ ਹੈ।
ਕਾਇਦ-ਏ-ਆਜਮ ਟ੍ਰਾਫ਼ੀ ਦੇ ਮੈਚਾਂ ਲਈ ਖਾਣਾ ਬਣਾਉਣ ਵਾਲੀ ਕੈਟਰਿੰਗ ਕੰਪਨੀ ਦੇ ਇੱਕ ਮੈਂਬਰ ਨੇ ਕਿਹਾ ਕਿ ਖਿਡਾਰੀਆਂ ਲਈ ਹੁਣ ਬਿਰਆਨੀ, ਜ਼ਿਆਦਾ ਤੇਲ ਵਾਲਾ ਭੋਜਨ, ਲਾਲ ਮੀਟ ਅਤੇ ਮਿਠਾਈ ਬੰਦ ਕਰ ਦਿੱਤੀ ਗਈ ਹੈ।