ਸਿਡਨੀ: ਭਾਰਤੀ ਆਲਰਾਉਂਡਰ ਹਾਰਦਿਕ ਪਾਂਡਿਆ ਨੇ ਮੰਗਲਵਾਰ ਨੂੰ ਕਿਹਾ ਕਿ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਣਾ ਚਾਹੀਦਾ ਸੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੀ -20 ਲੜੀ ਦਾ ਨਤੀਜਾ ਭਾਰਤ ਦੇ ਹੱਕ ਵਿੱਚ 2-1 ਰਿਹਾ। ਇਸ ਲੜੀ ਵਿੱਚ ਪਾਂਡਿਆ ਨੇ ਤਿੰਨ ਮੈਚਾਂ ਵਿੱਚ 78 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ।
ਤਾਮਿਲਨਾਡੂ ਦੇ 29 ਸਾਲਾ ਤੇਜ਼ ਗੇਂਦਬਾਜ਼ ਨਟਰਾਜਨ ਨੇ ਕੈਨਬਰਾ ਵਿੱਚ ਤੀਜੇ ਵਨਡੇ ਦੇ ਜ਼ਰੀਏ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸ਼ੁਰੂਆਤ ਕੀਤੀ। ਉਸ ਨੇ ਤਿੰਨ ਮੈਚਾਂ ਦੀ ਟੀ -20 ਲੜੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਭ ਤੋਂ ਵੱਧ ਛੇ ਵਿਕੇਟਾਂ ਲਈਆਂ। ਪਾਂਡਿਆ ਨੇ ਮੈਨ ਆਫ਼ ਦਿ ਸੀਰੀਜ਼ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਨਟਰਾਜਨ ਨੂੰ ਆਪਣੀ ਟਰਾਫੀ ਦਿੱਤੀ।