ਹੈਦਰਾਬਾਦ: ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਕਈ ਮਹੀਨੇ ਜੇਲ੍ਹ ਦੀ ਹਵਾ ਖਾਣੀ ਪਵੇਗੀ। ਨਾਸਿਰ ਨੂੰ ਮੈਨਚੇਸਟਰ ਕਰਾਊਨ ਕੋਰਟ ਨੇ 17 ਮਹੀਨੇ ਜੇਲ੍ਹ ਜਾਣ ਦੀ ਸਜ਼ਾ ਸੁਣਾਈ ਹੈ। ਨਾਸਿਰ ਨੂੰ ਪਾਕਿਸਤਾਨ ਸੁਪਰ ਲੀਗ ਵਿੱਚ ਸਾਥੀ ਕ੍ਰਿਕੇਟਰਾਂ ਨੂੰ ਰਿਸ਼ਵਤ ਦੇਣ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਹੈ।
ਨਾਸਿਰ ਪੀਐਸਐਲ ਵਿੱਚ ਇੱਕ ਤਰ੍ਹਾਂ ਨਾਲ ਫਿਕਸਿੰਗ ਕਰਵਾਉਣਾ ਚਾਹੁੰਦੇ ਸਨ। ਸਾਲ 2018 ਵਿੱਚ ਪਾਕਿਸਤਾਨ ਕ੍ਰਿਕੇਟ ਬੋਰਡ ਵੱਲੋਂ 30 ਸਾਲ ਦੇ ਨਾਸਿਰ ਨੂੰ 10 ਸਾਲ ਦੇ ਲਈ ਬੈਨ ਕੀਤਾ ਗਿਆ ਹੈ। ਇੱਕ ਵੈਬਸਾਈਟ ਦੀ ਰਿਪੋਰਟ ਮੁਤਾਬਕ, ਆਪਣੇ ਮੁੱਕਦਮੇ ਦੇ ਪਹਿਲੇ ਹੀ ਦਿਨ ਨਾਸਿਰ ਨੂੰ ਆਪਣੀ ਦਲੀਲ ਬਦਲਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਹੈ।