ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪਰਿਵਾਰ ਨਾਲ ਮਸੂਰੀ 'ਚ ਛੁੱਟੀਆਂ ਮਨਾਉਂਦੇ ਦਿਖਾਈ ਦਿੱਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਆਪਣਾ ਚਿਹਰਾ ਢੱਕਿਆ ਹੋਇਆ ਹੈ। ਉਹ ਆਪਣੇ ਪਰਿਵਾਰ ਨਾਲ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ।
ਹੋਰ ਪੜ੍ਹੋ: ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਮਾਤ, ਬਣੇ ਟੀ -20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ
ਧੋਨੀ ਨੇ ਆਪਣੀ ਧੀ ਜੀਵਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਚ ਧੋਨੀ ਬਰਫ਼ ਵਿਚਕਾਰ ਜੀਵਾ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਇਸ ਦੀ ਵੀਡੀਓ ਬਣਾਉਂਦੇ ਹੋਏ ਕਮੈਂਟਰੀ ਕਰ ਰਹੀ ਹੈ।
ਹੋਰ ਪੜ੍ਹੋ: ਸਖਤ ਮਿਹਨਤ ਤੋਂ ਬਾਅਦ ਅੰਤਰਰਾਸ਼ਟਰੀ ਖੇਡ 'ਚ ਪਹੁੰਚਾਉਣ 'ਤੇ ਹਾਂ ਖੁਸ਼: ਸ਼ਾਰਦੂਲ ਠਾਕੁਰ
ਜੀਵਾ ਤੇ ਧੋਨੀ ਦੀਆਂ ਕਈ ਹੋਰ ਤਸਵੀਰਾਂ ਤੇ ਵੀਡਿਓ ਇੰਸਟਾਗ੍ਰਾਮ ਉੱਤੇ ਪੋਸਟ ਕੀਤੀਆਂ ਗਈਆਂ ਹਨ, ਜਦਕਿ ਧੋਨੀ ਨੇ ਜੀਵਾ ਨਾਲ ਮਸਤੀ ਕਰਦੇ ਹੋਏ ਲਿਖਿਆ ਹੈ, "ਪਾਪਾ ਨਾਲ ਮੇਰਾ ਬਰਫ਼ਬਾਰੀ ਦਾ ਪਹਿਲਾ ਤਜ਼ਰਬਾ।"