ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਨੇ 23 ਦਸੰਬਰ 2004 ਨੂੰ ਚਟਪਿੰਡ ਵਿੱਚ ਬੰਗਲਾਦੇਸ਼ ਦੇ ਵਿਰੁੱਧ ਵਨਡੇ ਮੈਚ ਨਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਹ ਆਪਣੇ ਪਹਿਲੇ ਹੀ ਮੈਚ ਦੀ ਪਹਿਲੀ ਗੇਂਦ ਉੱਤੇ ਰਨ ਆਉਟ ਹੋ ਗਏ ਸੀ। ਇਸ ਮੁਕਾਬਲੇ ਵਿੱਚ ਭਾਰਤ ਨੇ 11 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਵਿਸ਼ਵ ਕੱਪ 2019 ਵਿੱਚ ਨਿਉਜ਼ੀਲੈਂਡ ਦੇ ਵਿਰੁੱਧ ਸੈਮੀਫਾਈਨਲ ਮੈਚ ਵਿੱਚ ਵੀ ਧੋਨੀ ਰਨ ਆਉਟ ਹੋ ਗਏ ਸਨ। ਮਾਰਟਿਨ ਗੁਪਟਿਲ ਦੇ ਥ੍ਰੋਅ ਨੇ ਧੋਨੀ ਨੂੰ ਰਨ ਆਉਟ ਕਰ ਭਾਰਤ ਦੀ ਵਿਸ਼ਵ ਕੱਪ ਜਿੱਤਣ ਦੀ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਸੀ ਤੇ ਇਸ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਮੈਚ ਧੋਨੀ ਦੇ ਕਰੀਅਰ ਦਾ ਆਖਰੀ ਅੰਤਰ-ਰਾਸ਼ਟਰੀ ਮੈਚ ਸਾਬਤ ਹੋਇਆ। ਇਸ ਦੇ ਇੱਕ ਸਾਲ ਬਾਅਦ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਜੂਨੀਅਰ ਕ੍ਰਿਕੇਟ ਤੋਂ ਬਿਹਾਰ ਦੀ ਕ੍ਰਿਕਟ ਟੀਮ, ਝਾਰਖੰਡ ਕ੍ਰਿਕਟ ਟੀਮ ਤੋਂ ਇੰਡੀਆ ਏ ਟੀਮ ਤੱਕ ਅਤੇ ਉਥੋਂ ਦੀ ਭਾਰਤੀ ਟੀਮ ਤੱਕ ਦਾ ਧੋਨੀ ਦਾ ਸਫ਼ਰ ਸਿਰਫ ਪੰਜ-ਛੇ ਸਾਲਾਂ ਵਿੱਚ ਪੂਰਾ ਹੋ ਗਿਆ।
ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਆਈਸੀਸੀ ਟੀ-20 ਵਰਲਡ ਕੱਪ (2007), ਕ੍ਰਿਕਟ ਵਰਲਡ ਕੱਪ (2011) ਅਤੇ ਆਈਸੀਸੀ ਚੈਂਪੀਅਨਜ਼ ਟਰਾਫੀ (2013) ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ, ਭਾਰਤ 2009 ਵਿੱਚ ਪਹਿਲੀ ਵਾਰ ਟੈਸਟ ਵਿੱਚ ਨੰਬਰ ਇੱਕ ਬਣਿਆ ਸੀ। ਦਸੰਬਰ 2014 ਵਿੱਚ, ਧੋਨੀ ਨੇ ਟੈਸਟ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਧੋਨੀ ਨੇ ਸਾਲ 2017 ਦੇ ਸ਼ੁਰੂ ਵਿੱਚ ਵਨ-ਡੇ ਅਤੇ ਟੀ-20 ਕਪਤਾਨੀ ਨੂੰ ਵੀ ਉਸੇ ਅੰਦਾਜ਼ ਵਿੱਚ ਅਲਵਿਦਾ ਕਿਹਾ, ਜਿਸ ਦੇ ਲਈ ਉਹ ਜਾਣੇ ਜਾਂਦੇ ਹਨ ਅਤੇ ਤਿੰਨ ਸਾਲ ਬਾਅਦ ਹੀ, ਉਨ੍ਹਾਂ ਨੇ ਆਪਣੇ ਪੁਰਾਣੀ ਅੰਦਾਜ਼ ਵਿੱਚ ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਦਸੰਬਰ 2005 ਵਿੱਚ ਚੇਨੱਈ ਵਿੱਚ ਸ੍ਰੀਲੰਕਾ ਦੇ ਖ਼ਿਲਾਫ਼ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਧੋਨੀ ਨੇ ਭਾਰਤ ਲਈ 90 ਟੈਸਟ ਮੈਚਾਂ ਦੀ 144 ਪਾਰੀਆਂ ਵਿੱਚ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਸਨ।