ਪੰਜਾਬ

punjab

ETV Bharat / sports

ਰੁਜਰਾਤ ਵਿੱਚ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ - ਰੁਜਰਾਤ ਦਾ ਮੋਤੇਰਾ ਸਟੇਡੀਅਮ

ਰੁਜਰਾਤ ਦੇ ਮੋਤੇਰਾ ਸਟੇਡੀਅਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਕੰਮ 2015 'ਚ ਸ਼ੁਰੂ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਸਟੇਡੀਅਮ ਵਿੱਚ ਇੱਕ ਲੱਖ ਤੋਂ ਵੀ ਜ਼ਿਆਦਾ ਲੋਕ ਬੈਠ ਸਕਦੇ ਹਨ।

motera stadium
ਫ਼ੋਟੋ

By

Published : Feb 21, 2020, 4:58 AM IST

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਭਾਰਤ ਸਰਕਾਰ ਟਰੰਪ ਦੇ ਸਵਾਗਤ ਲਈ ‘ਨਮਸਤੇ ਟਰੰਪ’ ਦਾ ਪ੍ਰਬੰਧ ਕਰ ਰਹੀ ਹੈ। 'ਨਮਸਤੇ ਟਰੰਪ' ਲਈ ਗੁਜਰਾਤ ਦਾ 'ਮੋਤੇਰਾ ਸਟੇਡੀਅਮ' ਤਿਆਰ ਕੀਤਾ ਗਿਆ ਹੈ।

ਬੀਸੀਸੀਆਈ ਨੇ ਮੋਤੇਰਾ ਸਟੇਡੀਅਮ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਜਦ ਤੋਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਮੋਤੇਰਾ ਸਟੇਡੀਅਮ ਵੀ ਟਰੰਪ ਦੇ ਦੌਰੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੀਸੀਸੀਆਈ ਨੇ ਦਾਅਵਾ ਕੀਤਾ ਹੈ ਕਿ ਮੋਤੇਰਾ ਸਟੇਡੀਅਮ ਕ੍ਰਿਕੇਟ ਦਾ ਸਭ ਤੋਂ ਵੱਡਾ ਸਟੇਡੀਅਮ ਹੈ।

ਸਟੇਡੀਅਮ ਬਾਰੇ

ਮੋਤੇਰਾ ਸਟੇਡੀਅਮ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਮੋਤੇਰਾ ਸਟੇਡੀਅਮ 'ਚ 1 ਲੱਖ 10 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਗੁਜਰਾਤ ਸਰਕਾਰ ਨੇ ਸਭ ਤੋਂ ਪਹਿਲਾਂ ਮੋਤੇਰਾ ਸਟੇਡੀਅਮ ਬਣਾਉਣ ਲਈ 50 ਏਕੜ ਜ਼ਮੀਨ ਦਾਨ ਕੀਤੀ ਸੀ। ਦੱਸਣਯੋਗ ਹੈ ਕਿ ਮੋਤੇਰਾ ਸਟੇਡੀਅਮ 1982 'ਚ ਬਣਾਇਆ ਗਿਆ ਸੀ।

ਸਾਲ 1983 ਤੋਂ, ਮੋਤੇਰਾ ਸਟੇਡੀਅਮ ਵਿੱਚ ਕ੍ਰਿਕਟ ਮੈਚ ਕਰਵਾਏ ਜਾ ਰਹੇ, ਪਰ ਸਾਲ 2015 'ਚ ਸਟੇਡੀਅਮ ਨੂੰ ਨਵਾਂ ਬਣਾਉਣ ਲਈ ਮੈਚਾਂ ਉੱਤੇ ਰੋਕ ਲਗਾ ਦਿੱਤੀ ਸੀ। ਜਾਣਕਾਰੀ ਮੁਤਾਬਕ ਸਟੇਡੀਅਮ ਪੂਰੀ ਤਰ੍ਹਾਂ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੈ। ਇਸ ਸਟੇਡੀਅਮ ਵਿੱਚ 11 ਵੱਖ-ਵੱਖ ਪਿੱਚਾਂ ਹਨ। ਇਸ ਤੋਂ ਇਲਾਵਾ, ਸਿਰਫ ਅੱਧੇ ਘੰਟੇ 'ਚ ਮੀਂਹ ਦਾ ਸਾਰਾ ਪਾਣੀ ਧਰਤੀ ਤੋਂ ਹਟਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ABOUT THE AUTHOR

...view details