ਨਵੀਂ ਦਿੱਲੀ: ਆਈਪੀਐਲ 2020 ਦੇ ਸ਼ਡਿਊਲ ਬਾਰੇ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਅਪ੍ਰੈਲ 2020 ਤੋਂ ਸ਼ੁਰੂ ਹੋ ਸਕਦੀ ਹੈ ਅਤੇ ਇਸ ਦਾ ਫਾਇਨਲ ਮਾਰਚ ਵਿੱਚ ਖੇਡਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸੂਤਰਾਂ ਤੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਇਹ ਫਾਇਨਲ ਹੋਰ ਵੀ ਸ਼ਾਨਦਾਰ ਹੋ ਸਕਦਾ ਹੈ ਕਿਉਂਕਿ ਇਹ ਫਾਈਨਲ ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ਮੋਟੇਰਾ, ਅਹਿਮਦਾਬਾਦ ਵਿਖੇ ਖੇਡਿਆ ਜਾ ਸਕਦਾ ਹੈ।
ਦਰਅਸਲ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੋਟੇਰਾ ਸਟੇਡੀਅਮ ਨੂੰ ਲੈ ਕੇ ਕਿਹਾ ਸੀ ਕਿ ਏਸ਼ੀਆ ਇਲੈਵਨ ਦਾ ਮੈਚ ਮੋਟੇਰਾ ਵਿੱਚ ਖੇਡਿਆ ਜਾ ਸਕਦਾ ਹੈ ਅਤੇ ਉਸ ਤੋਂ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਮੋਟੇਰਾ ਦੇ ਉਦਘਾਟਨ ਤੋਂ ਬਾਅਦ ਆਈਪੀਐਲ 2020 ਦਾ ਫਾਈਨਲ ਮੁਕਾਬਲਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।