ਬੇਨੋਨੀ: ਪਾਕਿਸਤਾਨ ਅੰਡਰ-19 ਕ੍ਰਿਕੇਟ ਟੀਮ ਦੇ ਬੱਲੇਬਾਜ਼ ਮੁਹੰਮਦ ਹੁਰੈਰਾ ਨੇ ਕਿਹਾ ਹੈ ਕਿ ਉਹ ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਹੋਣ ਵਾਲੇ ਸੈਮੀਫਾਈਨਲ ਮੈਚ ਨੂੰ ਵੀ ਹੋਰ ਮੈਚਾਂ ਦੀ ਤਰ੍ਹਾਂ ਹੀ ਲੈਣਗੇ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਆਈਸੀਸੀ ਅੰਡਰ-19 ਵਿਸ਼ਵ ਕੱਪ ਕੁਆਰਟਰ-ਫਾਈਨਲ ਵਿੱਚ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਹੁਰੈਰਾ ਨੇ ਇਸ ਮੈਚ ਵਿੱਚ 76 ਗੇਂਦਾਂ ਉੱਤੇ 64 ਦੌੜਾਂ ਬਣਾਈਆਂ ਸਨ। ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਹੋਣ ਉਨ੍ਹਾਂ ਦਾ ਸਾਹਮਣਾ ਮੌਜੂਦਾ ਜੇਤੂ ਟੀਮ ਭਾਰਤ ਨਾਲ ਹੋਵੇਗਾ।
ਹੋਰ ਪੜ੍ਹੋ: ਕੋਰੋਨਾ ਵਾਇਰਸ ਕਾਰਨ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਮੁਲਤਵੀ
ਹੁਰੈਰਾ ਨੇ ਸ਼ੁੱਕਰਵਾਰ ਨੂੰ ਮੈਚ ਤੋਂ ਬਾਅਦ ਕਿਹਾ, "ਭਾਰਤ-ਪਾਕਿਸਤਾਨ ਵਿੱਚ ਹਮੇਸ਼ਾ ਤੋਂ ਹੀ ਵਿਰੋਧ ਰਿਹਾ ਹੈ। ਇਸ ਦੌਰਾਨ ਥੋੜ੍ਹਾ ਜਿਹਾ ਦਬਾਅ ਹੋਵੇਗਾ, ਪਰ ਅਸੀਂ ਇਸ ਨਾਲ ਨਜਿੱਠ ਲਵਾਂਗੇ। ਅਸੀਂ ਇਸ ਮੈਚ ਨੂੰ ਵੀ ਹੋਰ ਮੈਚਾਂ ਦੀ ਤਰ੍ਹਾਂ ਦੀ ਲੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ।"