ਹੈਦਰਾਬਾਦ : ਮਹਿਲਾ ਕ੍ਰਿਕਟ ਦੀ 'ਸਚਿਨ ਤੇਂਦੁਲਕਰ' ਕਹੇ ਜਾਣ ਵਾਲੀ ਮਸ਼ਹੂਰ ਖਿਡਾਰੀ ਮਿਤਾਲੀ ਰਾਜ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਰਾਜ ਹੁਣ ਇੱਕ ਦਿਨਾਂ ਵਿਸ਼ਵ ਕੱਪ ਉੱਤੇ ਧਿਆਨ ਦੇਵੇਗੀ। ਮਿਤਾਲੀ ਰਾਜ ਨੇ 32 ਟੀ20 ਕੌਮਾਂਤਰੀ ਮੈਚਾਂ ਵਿੱਚ ਕਪਤਾਨ ਦੇ ਤੌਰ 'ਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਇਸ ਵਿੱਚ 3 ਵੂਮੈਨ ਟੀ20 ਵਿਸ਼ਵ ਕੱਪ ਵੀ ਸ਼ਾਮਲ ਹਨ।
ਖੱਬੇ ਹੱਥ ਦੀ ਬੱਲੇਬਾਜ਼ ਮਿਤਾਲੀ ਰਾਜ ਨੇ ਭਾਰਤੀ ਟੀਮ ਦੀ ਕਪਤਾਨੀ ਸਾਲ 2012, ਸਾਲ 2014 ਵਿੱਚ ਅਤੇ ਸਾਲ 2016 ਦੇ ਟੀ20 ਵਿਸ਼ਵ ਕੱਪ ਵਿੱਚ ਕੀਤੀ ਸੀ, ਉਸ ਦੀ ਕਪਤਾਨੀ ਵਿੱਚ ਭਾਰਤ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ।
ਇਹ ਵੀ ਪੜ੍ਹੋ : ਗੀਤਾ ਫੋਗਾਟ ਨੇ ਸਾਂਝੇ ਕੀਤੇ ਮਾਂ ਬਣਨ ਦੇ ਜਜ਼ਬਾਤ
88 ਟੀ20 ਕੌਮਾਂਤਰੀ ਮੈਚਾਂ ਵਿੱਚ ਮਿਤਾਲੀ ਰਾਜ ਨੇ 84 ਪਾਰੀਆਂ ਵਿੱਚ ਬੱਲੇਬਾਜ਼ੀ ਕਰਦੇ ਹੋਏ 2364 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸ ਦੀ ਔਸਤ 37.52 ਦਾ ਰਿਹਾ ਹੈ। ਇਸ ਦੇ ਨਾਲ ਹੀ ਟੀ-20 ਕੌਮਾਂਤਰੀ ਮੈਚਾਂ ਵਿੱਚ ਮਿਤਾਲੀ ਰਾਜ ਨੇ 17 ਅਰਧ-ਸੈਂਕੜੇ ਲਾਏ ਹਨ।