ਲਖਨਊ: ਭਾਰਤੀ ਮਹਿਲਾ ਕ੍ਰਿਕੇਟ ਕਪਤਾਨ ਮਿਤਾਲੀ ਰਾਜ ਹੁਣ ਰਿਕਾਰਡ ਵੂਮੇਨ ਬਣ ਚੁੱਕੀ ਹੈ। ਭਾਰਤ ਅਤੇ ਦੱਖਣ ਅਫਰੀਕਾ ਦੇ ਵਿਚਾਲੇ ਖੇਡੇ ਜਾ ਰਹੇ ਇਕ ਦਿਨੀ ਮੈਚਾਂ ਦੀ ਗਿਣਤੀ ਚ ਉਨ੍ਹਾਂ ਦਾ ਨਾਂ ਦਾ ਇਕ ਨਵਾਂ ਰਿਕਾਰਡ ਜੁੜ ਗਿਆ ਹੈ। ਦੱਸ ਦਈਏ ਕਿ ਮਿਤਾਲੀ ਰਾਜ ਨੇ ਦੱਖਣ ਅਫਰੀਕਾ ਦੇ ਖਿਲਾਫ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਅੰਤਰਰਾਸ਼ਟਰੀ ਦੀ ਇਕਾਨਾ ਸਟੇਡੀਅਮ ਚੌਥੇ ਇੱਕ ਰੋਜ਼ਾਂ ਮੈਚ ’ਚ 26 ਰਨ ਬਣਾ ਕੇ 7,000 ਰਨ 213 ਵਨਡੇ ਮੈਚਾਂ ਚ ਪੂਰੇ ਕਰ ਲਏ ਹਨ। ਇਹ ਰਿਕਾਰਡ ਬਣਾਉਣ ਉਹ ਵਿਸ਼ਵ ਦੀ ਪਹਿਲਾ ਮਹਿਲਾ ਖਿਡਾਰੀ ਹੈ।
ਰਿਕਾਰਡ ਵੂਮੇਨ ਬਣ ਗਈ ਮਿਤਾਲੀ ਰਾਜ
ਭਾਰਤੀ ਮਹਿਲਾ ਕ੍ਰਿਕੇਟ ਦੀ ਕਪਤਾਨ ਮਿਤਾਲੀ ਰਾਜ ਇਕ ਰਿਕਾਰਡ ਵੂਮੇਨ ਬਣ ਗਈ ਹੈ। ਉਨ੍ਹਾਂ ਨੇ ਸਾਲ 1999 ਚ ਅੰਤਰਰਾਸ਼ਟਰੀ ਕ੍ਰਿਕੇਟ ਚ ਕਦਮ ਰੱਖਿਆ ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੇ ਨਾਂ ਇਕ ਰਿਕਾਰਡ ਨਹੀਂ ਬਲਕਿ ਇਕ ਅਜਿਹੇ ਅਨੋਖੇ ਰਿਕਾਰਡ ਹਨ ਜੋ ਵਿਸ਼ਵ ਦੀ ਕਿਸੇ ਵੀ ਮਹਿਲਾ ਖਿਡਾਰੀ ਦੇ ਨਾਂ ਨਹੀਂ ਹੈ। ਮਿਤਾਲੀ ਰਾਜ ਲਗਾਤਾਰ ਦੋ ਦਹਾਕਿਆਂ ਤੋਂ ਕ੍ਰਿਕੇਟ ਖੇਡ ਰਹੀ ਹੈ।
ਕਪਤਾਨ ਵੱਜੋਂ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਰਿਕਾਰਡ
ਭਾਰਤੀ ਮਹਿਲਾ ਕ੍ਰਿਕੇਟ ਕਪਤਾਨ ਮਿਤਾਲੀ ਰਾਜ ਦੇ ਨਾਂਅ ਕਪਤਾਨ ਦੇ ਰੂਪ ਚ ਵਿਸ਼ਵ ਚ ਸਭ ਤੋਂ ਜਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਦਰਜ ਹੈ ਉਹ ਹੁਣ ਤੱਕ 136 ਮੈਚ ਕਪਤਾਨ ਦੇ ਰੂਪ ਚ ਖੇਡ ਚੁੱਕੀ ਹੈ। ਉਨ੍ਹਾਂ ਦੇ ਇਸ ਰਿਕਾਰਡ ਦੇ ਨੇੜੇ ਕੋਈ ਵੀ ਮਹਿਲਾ ਖਿਡਾਰੀ ਨਹੀਂ ਹੈ।