ਹੈਮਿਲਟਨ: ਨਿਊਜ਼ੀਲੈਂਡ ਦੇ ਸਪਿਨਰ ਮਿਚੈਲ ਸੈਂਨਟਰ ਨੇ ਇੰਡੀਅਨ ਪ੍ਰੀਮਿਅਰ ਲੀਗ (IPL) ਦੀ ਤਾਰੀਫ਼ ਕਰਦੇ ਹੋਏ ਇਸ ਦੁਨੀਆ ਦਾ ਚੋਟੀ ਵਾਲਾ ਟੀ-20 ਟੂਰਨਾਮੈਂਟ ਦੱਸਿਆ ਹੈ।
ਨਿਊਜ਼ੀਲੈਂਡ ਸਪਿਨਰ ਮਿਸ਼ੇਲ ਸੈਂਟਨਰ। ਮਿਸ਼ੇਲ ਨੇ ਕਿਹਾ ਕਿ ਆਈਪੀਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਵੱਲੋਂ ਖੇਡਣ ਨਾਲ ਬਿਹਤਰ ਮਦਦ ਮਿਲੀ ਹੈ। ਸੈਂਟਨਰ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਸੁਪਰ ਕਿੰਗਜ਼ ਟੀਮ ਦੇ ਨਾਲ ਖੇਡਣਾ ਸੀ, ਪਰ ਕੋਰੋਨਾ ਵਾਇਰਸ ਕਰ ਕੇ ਲੀਗ ਨੂੰ ਮੁਲਤਵੀ ਕੀਤਾ ਹੋਇਆ ਹੈ।
ਸੈਂਟਨਰ ਨੇ ਇੱਕ ਕ੍ਰਿਕਟ ਵੈਬਸਾਇਟ ਨੂੰ ਕਿਹਾ ਕਿ ਹਾਂ ਆਈਪੀਐੱਲ ਸਾਰੇ ਟੀ-20 ਟੂਰਨਾਮੈਂਟਾਂ ਦਾ ਸਿਖਰ ਹੈ ਅਤੇ ਜਦ ਮੈਂ 2018 ਵਿੱਚ ਇਸ ਦੇ ਲਈ ਚੁਣਿਆ ਗਿਆ ਸੀ ਤਾਂ ਮੈਂ ਬਹੁਤ ਉਤਸ਼ਾਹਿਤ ਸਾਂ।
ਮਿਸ਼ੇਲ ਸੈਂਟਨਰ ਆਈਪੀਐੱਲ ਦੇ ਇੱਕ ਮੁਕਾਬਲੇ ਦੌਰਾਨ। ਉਨ੍ਹਾਂ ਨੇ ਕਿਹਾ ਕਿ ਚੇਨੱਈ ਵਿੱਚ ਕੁੱਝ ਵਿਸ਼ਵ ਪੱਧਰੀ ਸਪਿਨਰ ਹਨ, ਜਿਨ੍ਹਾਂ ਨਾਲ ਗੱਲ ਕਰ ਕੇ ਅਤੇ ਉਨ੍ਹਾਂ ਨਾਲ ਖੇਡ ਕੇ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਹਰਭਜਨ ਸਿੰਘ, ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਨੂੰ ਮੈਂ ਖੇਡਦੇ ਹੋਏ ਦੇਖਿਆ ਹੈ। ਜਦ ਮੈਂ ਸਾਲ 2018 ਵਿੱਚ ਜ਼ਖ਼ਮੀ ਹੋਇਆ ਸੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ, ਪਰ ਮੈਨੂੰ ਪਿਛਲੀ ਵਾਰ ਮੌਕਾ ਮਿਲਿਆ ਸੀ ਕਿ ਮੈਂ ਮੈਦਾਨ ਉੱਤੇ ਜਾਵਾਂ ਅਤੇ ਉਸ ਦਾ ਅਨੁਭਵ ਕਰਾਂ।
ਸੈਂਟਨਰ ਨੇ ਅੱਗੇ ਕਿਹਾ ਕਿ ਮੈਂ ਧੋਨੀ ਵਿਰੁੱਧ ਕਈ ਵਾਰ ਖੇਡ ਚੁੱਕਿਆ ਹਾਂ ਅਤੇ ਇਸ ਲਈ ਉਨ੍ਹਾਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਅਤੇ ਧੋਨੀ ਨਾਲ ਇਸ ਬਾਰੇ ਗੱਲ ਕਰਨਾ ਕਾਫ਼ੀ ਵਧੀਆ ਸੀ। ਇੱਥੋਂ ਤੱਕ ਕਿ ਸੁਰੇਸ਼ ਰੈਨਾ ਵਰਗੇ ਖਿਡਾਰੀ, ਜਿਨ੍ਹਾਂ ਨੂੰ ਮੈਂ ਖੇਡਦੇ ਹੋਏ ਦੇਖਿਆ ਹੈ, ਦੇ ਨਾਲ ਬੱਲੇਬਾਜ਼ੀ ਕਰਨਾ ਇੱਕ ਵੱਖਰਾ ਅਨੁਭਵ ਰਿਹਾ ਹੈ।