ਨਵੀਂ ਦਿੱਲੀ: ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹਕ ਨੂੰ ਰਾਸ਼ਟਰੀ ਟੀਮ ਦਾ ਚੀਫ਼ ਕੋਚ ਤੇ ਚੀਫ਼ ਸਲੈਕਟਰ ਬਣਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਸਾਬਕਾ ਕਪਤਾਨ ਵਕਾਰ ਯੂਨਿਸ ਨੂੰ ਵੀ ਉਸੇ ਹੀ ਦਿਨ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮਿਸਬਾਹ ਨਾਲ ਉਸ ਦੀ ਤਨਖ਼ਾਹ ਦੀ ਗੱਲਬਾਤ ਪੂਰੀ ਹੋਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ 1-2 ਦਿਨਾਂ ਵਿੱਚ ਇਸ ਦਾ ਐਲਾਨ ਕਰ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵਕਾਰ ਯੂਨਿਸ ਨੇ ਤਨਖਾਹਾਂ ਬਾਰੇ ਬੋਰਡ ਨਾਲ ਵਿਚਾਰ ਵਟਾਂਦਰੇ ਦੀ ਗੱਲ ਕਰ ਲਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੀਮ ਦਾ ਗੇਂਦਬਾਜ਼ੀ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ।