ਹੈਦਰਾਬਾਦ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦਾ ਐਤਵਾਰ ਨੂੰ 73 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਚੇਤਨ ਚੌਹਾਨ ਦੀ ਹਾਲਤ ਕੁੱਝ ਸਮੇਂ ਤੋਂ ਕਾਫ਼ੀ ਗੰਭੀਰ ਚੱਲ ਰਹੀ ਸੀ, ਉਹ ਪਿਛਲੇ ਮਹੀਨੇ 12 ਜੁਲਾਈ ਨੂੰ ਕੋਰੋਨਾ ਵਾਇਰਸ ਜਾਂਚ ਵਿੱਚ ਪੌਜ਼ੀਟਿਵ ਪਾਏ ਗਏ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਸਨ।
ਜਾਣੋਂ ਖਿਡਾਰੀ ਤੋਂ ਨੇਤਾ ਬਣੇ ਚੇਤਨ ਚੌਹਾਨ ਦੇ ਸਫ਼ਰ ਬਾਰੇ... ਸ਼ੁੱਕਰਵਾਰ ਰਾਤ ਨੂੰ ਅਚਾਨਕ ਤੋਂ ਉਨ੍ਹਾਂ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਲਾਇਫ਼ ਸਪੋਰਟ ਸਿਸਟਮ ਉੱਤੇ ਰੱਖਣ ਦਾ ਫ਼ੈਸਲਾ ਕੀਤਾ।
ਈਟੀਵੀ ਭਾਰਤ ਨਾਲ ਵੀ ਚੇਤਨ ਚੌਹਾਨ ਦੀਆਂ ਕਈ ਯਾਦਾਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਕੋਚ ਗੈਰੀ ਕ੍ਰਿਸਟਨ ਦੀ ਯੁਵਰਾਜ ਬਾਰੇ ਸੋਚ ਨੂੰ ਲੈ ਕੇ ਪੁੱਛੇ ਗਏ ਸਵਾਲ-ਜਵਾਬ ਹਨ।
ਜਾਣੋਂ ਖਿਡਾਰੀ ਤੋਂ ਨੇਤਾ ਬਣੇ ਚੇਤਨ ਚੌਹਾਨ ਦੇ ਸਫ਼ਰ ਬਾਰੇ... ਦੱਸ ਦਈਏ ਕਿ ਚੇਤਨ ਚੌਹਾਨ ਭਾਰਤੀ ਕ੍ਰਿਕਟ ਟੀਮ ਦੇ ਇੱਕ ਅਹਿਮ ਬੱਲੇਬਾਜ਼ ਰਹਿ ਚੁੱਕੇ ਹਨ। ਉੱਥੇ ਹੁਣ ਚੌਹਾਨ ਭਾਰਤੀ ਰਾਜਨੀਤੀ ਵਿੱਚ ਵੀ ਭੂਮਿਕਾ ਅਦਾ ਕਰ ਰਹੇ ਸਨ। ਚੇਤਨ ਚੌਹਾਨ ਭਾਰਤੀ ਜਨਤਾ ਪਾਰਟੀ ਤੋਂ ਲੋਕਸਭਾ ਮੈਂਬਰ ਵੀ ਰਹਿ ਚੁੱਕੇ ਹਨ। 1991 ਅਤੇ 1998 ਦੀਆਂ ਚੋਣਾਂ ਵਿੱਚ ਉਹ ਬੀਜੇਪੀ ਦੇ ਟਿਕਟ ਉੱਤੇ ਸੰਸਦ ਮੈਂਬਰ ਵੀ ਬਣੇ ਸਨ।
ਜਾਣੋਂ ਖਿਡਾਰੀ ਤੋਂ ਨੇਤਾ ਬਣੇ ਚੇਤਨ ਚੌਹਾਨ ਦੇ ਸਫ਼ਰ ਬਾਰੇ... ਭਾਰਤੀ ਟੀਮ ਵੱਲੋਂ ਸਾਲ 1969 ਵਿੱਚ ਚੇਤਨ ਚੌਹਾਨ ਨੇ ਕੌਮਾਂਤਾਰੀ ਕ੍ਰਿਕਟ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ 25 ਸੰਤਬਰ, 1969 ਵਿੱਚ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਚੇਤਨ ਨੇ 40 ਟੈਸਟ ਮੈਚਾਂ ਵਿੱਚ 31.58 ਦੀ ਔਸਤ ਦੇ ਨਾਲ 2084 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਟੈਸਟ ਸਭ ਤੋਂ ਵਧੀਆ ਸਕੋਰ 97 ਰਿਹਾ ਹੈ। ਇੱਕ ਰੋਜ਼ਾ ਮੈਚਾਂ ਵਿੱਚ ਉਨ੍ਹਾਂ ਨੇ ਕੁੱਲ 7 ਮੈਚ ਖੇਡੇ ਅਤੇ 21.86 ਦੀ ਔਸਤ ਦੇ ਨਾਲ 153 ਦੌੜਾਂ ਬਣਾਈਆਂ ਸਨ।