ਪੰਜਾਬ

punjab

ETV Bharat / sports

ਮਨਦੀਪ ਸਿੰਘ ਦੇ ਭਰਾ ਨੇ ਕੀਤਾ ਪਿਤਾ ਦੇ ਦੇਹਾਂਤ ਦੀਆਂ ਖ਼ਬਰਾਂ ਦਾ ਖੰਡਨ - ਕ੍ਰਿਕਟਰ ਮਨਦੀਪ ਸਿੰਘ

ਕੁੱਝ ਦਿਨਾਂ ਤੋਂ ਮੀਡੀਆ ਰਿਪੋਰਟਾਂ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਹੁਣ ਕ੍ਰਿਕਟਰ ਦੇ ਭਰਾ ਨੇ ਇਸ ਗੱਲ ਦਾ ਖੰਡਨ ਕੀਤਾ ਹੈ।

ਮਨਦੀਪ ਸਿੰਘ ਦੇ ਭਰਾ ਨੇ ਕੀਤਾ ਪਿਤਾ ਦੇ ਦੇਹਾਂਤ ਦੀਆਂ ਖ਼ਬਰਾਂ ਦਾ ਖੰਡਨ
ਮਨਦੀਪ ਸਿੰਘ ਦੇ ਭਰਾ ਨੇ ਕੀਤਾ ਪਿਤਾ ਦੇ ਦੇਹਾਂਤ ਦੀਆਂ ਖ਼ਬਰਾਂ ਦਾ ਖੰਡਨ

By

Published : Oct 23, 2020, 4:43 PM IST

ਹੈਦਰਾਬਾਦ: ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਸਬੰਧੀ ਖ਼ਬਰ ਆ ਰਹੀ ਸੀ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਨੂੰ ਮਨਦੀਪ ਸਿੰਘ ਦੇ ਭਰਾ ਹਰਵਿੰਦਰ ਸਿੰਘ ਨੇ ਵੀਰਵਾਰ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਹਰਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ, ਹਰਦੇਵ ਸਿੰਘ ਦੀ ਸਿਹਤ ਪਿਛਲੇ ਮਹੀਨੇ ਆਈਪੀਐਲ ਸ਼ੁਰੂ ਹੋਣ ਸਮੇਂ ਤੋਂ ਹੀ ਖ਼ਰਾਬ ਹੋ ਗਈ ਸੀ। ਪਰਿਵਾਰ ਨੇ ਉਨ੍ਹਾਂ ਨੂੰ ਰਿਹਾਇਸ਼ ਨਜ਼ਦੀਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਉਪਰੰਤ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਇਆ ਗਿਆ। ਫ਼ਿਰ ਖ਼ਬਰਾਂ ਵਿੱਚ ਆਇਆ ਕਿ ਉਹ ਨਹੀਂ ਰਹੇ।

ਮਨਦੀਪ ਸਿੰਘ ਦੇ ਭਰਾ ਨੇ ਕੀਤਾ ਪਿਤਾ ਦੇ ਦੇਹਾਂਤ ਦੀਆਂ ਖ਼ਬਰਾਂ ਦਾ ਖੰਡਨ

ਹੁਣ ਹਰਵਿੰਦਰ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਹੋ ਰਹੀ ਹੈ, ਉਹ ਵੈਂਟੀਲੇਟਰ 'ਤੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।

ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਇਨ੍ਹੀਂ ਦਿਨੀ ਯੂਏਈ ਵਿੱਚ ਆਈਪੀਐਲ 2020 ਦਾ ਹਿੱਸਾ ਹੈ। ਉਹ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦਾ ਹੈ। ਇਸਤੋਂ ਪਹਿਲਾਂ ਉਹ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜ਼ਰਸ ਬੰਗਲੌਰ ਲਈ ਖੇਡ ਚੁੱਕਿਆ ਹੈ। ਹਾਲਾਂਕਿ ਉਸਨੂੰ ਬੱਲੇਬਾਜ਼ੀ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ।

ਹੁਣ ਤੱਕ ਉਸ ਨੇ ਤਿੰਨ ਮੈਚ ਖੇਡੇ ਹਨ ਅਤੇ 33 ਦੌੜਾਂ ਬਣਾਈਆਂ ਹਨ। ਉਸ ਨੇ ਆਖ਼ਰੀ ਵਾਰੀ ਕੇਕੇਆਰ ਵਿਰੁੱਧ ਮੈਚ ਖੇਡਿਆ ਸੀ।

ABOUT THE AUTHOR

...view details