ਮੈਨਚੈਸਟਰ: ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮਾਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿੱਚ ਖੇਡਿਆ ਗਿਆ 'ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੀਂਹ ਦੀ ਭੇਟ ਚੜ੍ਹ ਗਿਆ। ਜੋ ਕਿ ਬੁੱਧਵਾਰ ਨੂੰ ਫਿਰ ਤੋਂ ਖੇਡਿਆ ਜਾਵੇਗਾ। ਇਸ ਦੋਰਾਨ ਖ਼ਬਰ ਆ ਰਹੀ ਹੈ ਕਿ ਜੇ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਮਹਿੰਦਰ ਸਿੰਘ ਧੋਨੀ ਸਨਿਆਸ ਲੈ ਸਕਦੇ ਹਨ।
ਹੋ ਸਕਦਾ ਹੈ ਕਿ ਇਹ ਧੋਨੀ ਦਾ ਆਖਿਰੀ ਮੈਚ ਹੋਵੇ। ਹਾਲਾਂਕਿ ਧੋਨੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਧੋਨੀ ਕਹਿ ਚੁੱਕੇ ਹਨ ਕਿ ਉਹ ਕਦੋਂ ਸੰਨਿਆਸ ਲੈਣਗੇ ਇਸ ਦਾ ਉਨ੍ਹਾਂ ਨੂੰ ਵੀ ਨਹੀਂ ਪਤਾ ਪਰ ਕੁਝ ਲੋਕ ਮੈਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ ਤੋਂ ਪਹਿਲਾ ਹੀ ਰਿਟਾਅਰ ਕਰਣਾ ਚਾਹੁੰਦੇ ਹਨ। ਰਿਪੋਟ ਦੇ ਮੁਤਾਬਕ ਧੋਨੀ ਨੇ ਆਪਣੇ ਇਸ ਬਿਆਨ ਦੇ ਰਾਹੀਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਹੈ।