ਨਵੀਂ ਦਿੱਲੀ : ਸਪਾਟ ਫਿਕਸਿੰਗ ਦੇ ਦੋਸ਼ਾਂ ਨਾਲ ਘਿਰੇ ਭਾਰਤੀ ਕ੍ਰਿਕਟਰ ਐੱਸ. ਸ਼੍ਰੀਸੰਤ ਉੱਤੇ ਲੱਗੀ ਜ਼ਿੰਦਗੀ ਭਰ ਦੀ ਰੋਕ ਬੀਸੀਸੀਆਈ ਨੇ ਘਟਾ ਕੇ 7 ਸਾਲ ਦੀ ਕਰ ਦਿੱਤੀ ਹੈ। ਹੁਣ ਸ਼੍ਰੀਸੰਤ ਉੱਤੇ ਲੱਗੀ ਰੋਕ 13 ਸੰਤਬਰ 2020 ਨੂੰ ਖ਼ਤਮ ਹੋ ਜਾਵੇਗੀ।
ਇਸ ਤੋਂ ਪਹਿਲਾਂ ਮਾਰਚ 2019 ਨੂੰ ਸ਼੍ਰੀਸੰਤ ਉੱਤੇ ਸੁਪਰੀਮ ਕੋਰਟ ਨੇ ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਵਿੱਚ ਜ਼ਿੰਦਗੀ ਭਰ ਲਈ ਲੱਗੀ ਰੋਕ ਹਟਾ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬੀਸੀਸੀਆਈ ਸ਼੍ਰੀਸੰਤ ਉੱਤੇ ਲਾਈ ਰੋਕ ਬਾਰੇ ਮੁੜ ਵਿਚਾਰ ਕਰੇ। ਕੋਰਟ ਨੇ ਕਿਹਾ ਸੀ ਕਿ ਜ਼ਿੰਦਗੀ ਭਰ ਲਈ ਰੋਕ ਬਹੁਤ ਜ਼ਿਆਦਾ ਹੈ।
ਲੋਕਪਾਲ ਡੀਕੇ ਜੈਨ ਨੇ ਕਿਹਾ, 'ਹੁਣ ਸ਼੍ਰੀਸੰਤ 35 ਸਾਲ ਤੋਂ ਉੱਪਰ ਹੋ ਚੁੱਕੇ ਹਨ। ਬਤੌਰ ਕ੍ਰਿਕਟਰ ਉਨ੍ਹਾਂ ਦਾ ਸਭ ਤੋਂ ਵਧੀਆ ਸਮਾਂ ਬੀਤ ਚੁੱਕਿਆ ਹੈ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਪਾਰਕ ਕ੍ਰਿਕਟ ਜਾਂ ਬੀਸੀਸੀਆਈ ਜਾਂ ਉਸ ਦੇ ਮੈਂਬਰੀ ਗਰੁੱਪ ਨਾਲ ਜੁੜਣ ਨਾਲ ਸ਼੍ਰੀਸੰਤ ਉੱਤੇ ਲੱਗੀ ਰੋਕ 13 ਸਤੰਬਰ 2013 ਤੋਂ 7 ਸਾਲ ਦਾ ਕਰਨਾ ਜਾਇਜ਼ ਹੋਵੇਗਾ।'
ਸਾਬਕਾ ਹਾਕੀ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ 'ਤੇ ਲਗਾਇਆ ਭੇਦਭਾਵ ਦਾ ਇਲਜ਼ਾਮ
ਸ਼੍ਰੀਸੰਤ ਨੇ 2005 ਵਿੱਚ ਸ਼੍ਰੀਲੰਕਾ ਵਿਰੁੱਧ ਨਾਗਪੁਰ ਵਿਖੇ ਇੱਕ ਦਿਨਾਂ ਮੈਚ ਰਾਹੀਂ ਆਪਣਾ ਕੌਮਾਂਤਰੀ ਕ੍ਰਿਕਟ ਕਰਿਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 2006 ਵਿੱਚ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ ਸੀ। ਸ਼੍ਰੀਸੰਤ ਨੇ 27 ਟੈਸਟ ਮੈਚਾਂ ਵਿੱਚ 37.59 ਦੀ ਦਰ ਨਾਲ 87 ਵਿਕਟਾਂ ਲਈਆਂ, ਜਦਕਿ ਇੱਕ ਦਿਨਾਂ ਮੈਚਾਂ ਵਿੱਚ 53 ਮੈਚਾਂ ਵਿੱਚ 33.44 ਦੀ ਦਰ ਨਾਲ 75 ਵਿਕਟਾਂ ਲਈਆਂ ਹਨ।