ਪੰਜਾਬ

punjab

ETV Bharat / sports

ਕੇ.ਆਰ.ਕੇ ਦਾ ਧੋਨੀ 'ਤੇ ਵੱਡਾ ਬਿਆਨ - ਬੀਸੀਸੀਆਈ ਕੰਟਰੈਕਟ ਸੂਚੀ

ਐਮ.ਐਸ ਧੋਨੀ ਨੂੰ ਬੀਸੀਸੀਆਈ ਨੇ ਕੰਟਰੈਕਟ ਸੂਚੀ ਸ਼ਾਮਲ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਚਾਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਸੇਂ ਦੌਰਾਨ ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਕੇ.ਆਰ.ਕੇ ਨੇ ਧੋਨੀ 'ਤੇ ਇੱਕ ਅਜਿਹੀ ਟਿੱਪਣੀ ਕੀਤੀ ਹੈ, ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

KRK talk about ms Dhoni on Bcci contract
ਫ਼ੋਟੋ

By

Published : Jan 19, 2020, 3:18 PM IST

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਐਮ.ਐਸ ਧੋਨੀ ਨੂੰ ਬੀਸੀਸੀਆਈ ਨੇ ਕੰਟਰੈਕਟ ਸੂਚੀ ਸ਼ਾਮਲ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਚਾਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਚਰਚਾ ਹੋ ਰਹੀ ਹੈ। ਧੋਨੀ ਦੇ ਪ੍ਰਸੰਸ਼ਕਾਂ ਵੱਲੋਂ ਧੋਨੀ ਦੇ ਭੱਵਿਖ ਦੀ ਚਿੰਤਾ ਵੀ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲਈ ਲੋਕਾਂ ਦਾ ਮੰਨਣਾ ਹੈ ਕਿ ਧੋਨੀ ਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਫ਼ੋਟੋ

ਹੋਰ ਪੜ੍ਹੋ: ਅੰਡਰ-19 ਵਿਸ਼ਵ ਕੱਪ: ਮੌਜੂਦਾ ਜੇਤੂ ਭਾਰਤ ਅੱਜ ਸ੍ਰੀਲੰਕਾ ਦੇ ਖ਼ਿਲਾਫ਼ ਕਰੇਗੀ ਆਪਣੇ ਅਭਿਆਨ ਦੀ ਸ਼ੁਰੂਆਤ

ਇਸੇਂ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਤੇ ਬਿੱਗ ਬੌਸ ਫੇਮ ਕੇ.ਆਰ.ਕੇ ਨੇ ਟਵੀਟ ਕਰ ਇੱਕ ਅਜਿਹਾ ਬਿਆਨ ਦਿੱਤਾ ਹੈ, ਜੋ ਧੋਨੀ ਦੇ ਪ੍ਰਸੰਸ਼ਕਾਂ ਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ ਹੈ। ਦਰਅਸਲ ਕੇ.ਆਰ. ਕੇ ਨੇ ਲਿਖਿਆ,"ਅੱਜ ਬੀਸੀਸੀਆਈ ਨੇ ਧੋਨੀ ਨੂੰ ਬਾਹਰ ਕਰ ਦਿੱਤਾ ਹੈ, ਜਿਸ ਤਰ੍ਹਾਂ ਉਸ ਦੇ ਬਾਕੀ ਖਿਡਾਰੀਆਂ ਨਾਲ ਕੀਤਾ ਹੈ। ਮੈਂ ਵਿਸ਼ਵਾਸ਼ ਕਰਦਾ ਸੀ ਕਿ ਮਹਿੰਦਰ ਸਿੰਘ ਧੋਨੀ ਪੂਰੇ ਸਨਮਾਨ ਨਾਲ ਰਿਟਾਇਰਮੈਂਟ ਲੈਣਗੇ। ਉਨ੍ਹਾਂ ਨੂੰ ਬਾਕੀ ਖਿਡਾਰੀਆਂ ਦੀ ਤਰ੍ਹਾ ਸਨਮਾਨ ਮਿਲਣਾ ਚਾਹੀਦਾ ਹੈ।"

ਹੋਰ ਪੜ੍ਹੋ: INDvsAUS : ਤੀਸਰੇ ਇੱਕ ਦਿਨਾਂ ਮੈਚ ਲਈ ਭਾਰਤੀ ਟੀਮ 'ਚ ਹੋ ਸਕਦੇ ਨੇ ਬਦਲਾਅ

ਜ਼ਿਕਰਯੋਗ ਹੈ ਕਿ ਬੀਐਸਸੀਆਈ ਨੇ ਪਿਛਲੇ ਸਾਲ ਏ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਐਮਐਸ ਧੋਨੀ ਨੂੰ ਇਸ ਸਾਲ ਸੂਚੀ 'ਚ ਥਾਂ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਸ ਸੂਚੀ 'ਤੇ ਹੰਗਾਮਾ ਹੋਣ ਤੋਂ ਬਾਅਦ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਖਿਡਾਰੀ ਦੇ ਭਵਿੱਖ ਦਾ ਇਸ ਸੂਚੀ ਨਾਲ ਫੈਸਲਾ ਨਹੀਂ ਕੀਤਾ ਜਾਂਦਾ। ਧੋਨੀ ਹਾਲੇ ਵੀ ਆਪਣੇ ਪ੍ਰਦਰਸ਼ਨ ਦੇ ਅਧਾਰ 'ਤੇ ਟੀਮ ਦਾ ਹਿੱਸਾ ਬਣ ਸਕਦੇ ਹਨ।

ABOUT THE AUTHOR

...view details