ਕੈਨਬਰਾ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਵਨਡੇ ਮੈਚਾਂ ਵਿੱਚ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਕੋਹਲੀ ਨੇ ਵਨਡੇ ਮੈਚਾਂ ਵਿੱਚ ਬਣਾਈਆਂ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ, ਤੇਂਦੁਲਕਰ ਦਾ ਤੋੜਿਆ ਰਿਕਾਰਡ - Kohli's fastest 12,000 runs in ODI
ਕੋਹਲੀ ਨੇ ਮਨੁਕਾ ਓਵਲ ਮੈਦਾਨ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਇਹ ਮੁਕਾਮ ਹਾਸਿਲ ਕੀਤਾ। ਭਾਰਤੀ ਕਪਤਾਨ ਨੇ ਇੰਨੀਆਂ ਦੌੜਾਂ ਬਣਾਉਣ ਲਈ 242 ਪਾਰੀਆਂ (251 ਮੈਚ) ਲਈਆਂ। ਇਹ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ 58 ਪਾਰੀਆਂ ਘੱਟ ਹੈ।
ਕੋਹਲੀ ਨੇ ਵਨਡੇ ਮੈਚਾਂ ਵਿੱਚ ਬਣਾਈਆਂ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ, ਤੇਂਦੁਲਕਰ ਦਾ ਤੋੜਿਆ ਰਿਕਾਰਡ
ਕੋਹਲੀ ਨੇ ਮਨੁਕਾ ਓਵਲ ਮੈਦਾਨ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਇਹ ਮੁਕਾਮ ਹਾਸਿਲ ਕੀਤਾ। ਭਾਰਤੀ ਕਪਤਾਨ ਨੇ ਇੰਨੀਆਂ ਦੌੜਾਂ ਬਣਾਉਣ ਲਈ 242 ਪਾਰੀਆਂ (251 ਮੈਚ) ਲਈਆਂ। ਇਹ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ 58 ਪਾਰੀਆਂ ਘੱਟ ਹੈ।
ਸਚਿਨ ਤੇਂਦੁਲਕਰ ਨੇ 12,000 ਦੌੜਾਂ ਬਣਾਉਣ ਲਈ 300 ਪਾਰੀਆਂ (309 ਮੈਚ) ਖੇਡਿਆਂ। ਵਨ ਡੇ ਮੈਚਾਂ ਵਿੱਚ ਕੋਹਲੀ ਦੀ ਔਸਤ 60 ਦੀ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦਾ ਨਾਂਅ ਤੀਜੇ ਨੰਬਰ 'ਤੇ ਹੈ। ਉਨ੍ਹਾਂ 314 ਪਾਰੀਆਂ (323 ਮੈਚਾਂ) ਵਿੱਚ ਇੰਨੀਆਂ ਦੌੜਾਂ ਬਣਾਈਆਂ ਸਨ।