ਨਵੀਂ ਦਿੱਲੀ: ਦੁਨੀਆ ਦੇ ਦੋ ਦਿੱਗਜ਼ ਬੱਲੇਬਾਜ਼ਾਂ-ਸੁਨੀਲ ਗਾਵਸਕਰ ਅਤੇ ਐਲਨ ਬਾਰਡਰ ਦਾ ਮੰਨਣਾ ਹੈ ਕਿ ਆਗਾਮੀ ਟੈਸਟ ਲੜੀ ਦੇ ਆਖਰੀ ਤਿੰਨ ਮੈਚਾਂ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਗ਼ੈਰ-ਹਾਜ਼ਰ ਰਹਿਣ ਨਾਲ ਆਸਟ੍ਰੇਲੀਆ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।
ਕੋਹਲੀ ਦੀ ਗ਼ੈਰ-ਹਾਜ਼ਰੀ 'ਚ ਭਾਰਤੀ ਟੀਮ ਕੋਲ ਖੇਡ ਨੂੰ ਉਪਰ ਚੁੱਕਣ ਦਾ ਮੌਕਾ: ਗਾਵਸਕਰ ਕੋਹਲੀ ਆਸਟ੍ਰੇਲੀਆ ਵਿਰੁੱਧ 12 ਟੈਸਟ ਮੈਚਾਂ ਵਿੱਚ 6 ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾ ਚੁੱਕੇ ਹਨ। ਗਾਵਸਕਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਲਗਦਾ ਹੈ ਕਿ ਇਸ ਨਾਲ ਆਸਟ੍ਰੇਲੀਆਈ ਟੀਮ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਹਿ ਇੱਕ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ 12 ਟੈਸਟਾਂ ਵਿੰਚ 6 ਸੈਂਕੜੇ ਲਾਏ ਹਨ। ਆਖ਼ਰੀ ਤਿੰਨ ਟੈਸਟ ਮੈਚਾਂ ਵਿੱਚ ਕੋਹਲੀ ਨੂੰ ਗੇਂਦਬਾਜ਼ੀ ਕਰਨੀ, ਆਸਟ੍ਰੇਲੀਆਈ ਟੀਮ ਲਈ ਬਹੁਤ ਵੱਡੀ ਰਾਹਤ ਹੋਵੇਗੀ।''
ਪਹਿਲਾ ਟੈਸਟ 17 ਦਸੰਬਰ ਤੋਂ ਐਡੀਲੇਡ ਵਿੱਚ ਦਿਨ-ਰਾਤ ਖੇਡਿਆ ਜਾਵੇਗਾ। ਇਸਤੋਂ ਬਾਅਦ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਸਵਦੇਸ਼ ਪਰਤਣਗੇ ਅਤੇ ਬਾਕੀ ਦੇ ਤਿੰਨ ਮੈਚਾਂ ਵਿੱਚ ਉਪ ਕਪਤਾਨ ਅਜਿੰਕੇ ਰਹਾਨੇ ਟੀਮ ਦੀ ਕਪਤਾਨੀ ਕਰਨਗੇ।
ਕੋਹਲੀ ਦੀ ਗ਼ੈਰ-ਹਾਜ਼ਰੀ 'ਚ ਭਾਰਤੀ ਟੀਮ ਕੋਲ ਖੇਡ ਨੂੰ ਉਪਰ ਚੁੱਕਣ ਦਾ ਮੌਕਾ: ਗਾਵਸਕਰ ਗਾਵਸਕਰ ਦੇ ਨਾਲ ਬਾਰਡਰ ਨੇ ਵੀ ਕਿਹਾ ਕਿ 32 ਸਾਲਾ ਕੋਹਲੀ ਦੀ ਗ਼ੈਰ-ਹਾਜ਼ਰੀ ਨਾਲ ਭਾਰਤੀ ਲਾਈਨ-ਅਪ ਵਿੱਚ ਬਹੁਤ ਵੱਡੀ ਖਾਈ ਪੈਦਾ ਹੋ ਜਾਵੇਗੀ।
ਬਾਰਡਰ ਨੇ ਕਿਹਾ, ''ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਉਸ ਲਾਈਨ-ਅਪ ਵਿੱਚ ਇੱਕ ਬਹੁਤ ਵੱਡੀ ਖਾਈ ਹੋਵੇਗੀ। ਮੈਨੂੰ ਲਗਦਾ ਹੈ ਕਿ ਆਸਟ੍ਰੇਲੀਆਈ ਟੀਮ ਅਸਲ ਵਿੱਚ ਇਸਦਾ ਫਾਇਦਾ ਚੁੱਕੇਗੀ ਕਿਉਂਕਿ ਉਨ੍ਹਾਂ ਨੂੰ ਬਾਕੀ ਤਿੰਨ ਟੈਸਟ ਮੈਚਾਂ ਵਿੱਚ ਕੋਹਲੀ ਨੂੰ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ।''
ਗਾਵਸਕਰ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਕੋਹਲੀ ਦੀ ਗ਼ੈਰ-ਹਾਜ਼ਰੀ ਤੋਂ ਬਿਨਾਂ ਵੀ ਭਾਰਤ ਟੱਕਰ ਦੇ ਸਕਦਾ ਹੈ, ਜਿਵੇਂ ਕਿ ਉਸ ਨੇ ਪਹਿਲਾਂ ਵੀ ਕੀਤਾ ਹੈ ਅਤੇ ਉਸ ਤੋਂ ਬਿਨਾਂ ਮੈਚ ਜਿੱਤਿਆ ਹੈ।
ਸਾਬਕਾ ਕਪਤਨਾ ਨੇ ਕਿਹਾ, 'ਜਿਥੋਂ ਤੱਕ ਭਾਰਤੀਆਂ ਦਾ ਸਵਾਲ ਹੈ, ਤਾਂ ਹਰ ਵਾਰ ਜਦੋਂ ਕੋਹਲੀ ਨਹੀਂ ਖੇਡਦੇ, ਭਾਰਤ ਜਿੱਤਿਆ ਹੈ। ਉਹ ਧਰਮਸ਼ਾਲਾ ਟੈਸਟ (ਆਸਟ੍ਰੇਲੀਆ ਦੇ ਵਿਰੁੱਧ) ਨਹੀਂ ਖੇਡੇ। ਉਨ੍ਹਾਂ ਦੇ ਮੋਢਾ ਜ਼ਖ਼ਮੀ ਸੀ। ਉਸ ਮੈਚ ਵਿੱਚ ਰਹਾਨੇ ਨੇ ਕਪਤਾਨੀ ਕੀਤੀ ਅਤੇ ਭਾਰਤ ਜਿੱਤਿਆ। ਉਹ ਅਫ਼ਗਾਨਿਸਤਾਨ ਦੇ ਵਿਰੁੱਧ ਵੀ ਟੈਸਟ ਵਿੱਚ ਨਹੀਂ ਖੇਡੇ ਸਨ, ਜੋ ਕਿ ਉਨ੍ਹਾਂ ਦਾ ਪਹਿਲਾ ਟੈਸਟ ਹੁੰਦਾ। ਕਿਉਂਕਿ ਉਹ ਕਾਊਂਟੀ ਕ੍ਰਿਕਟ ਖੇਡਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਟੈਸਟ ਲਈ ਨਹੀਂ ਚੁਣਿਆ ਗਿਆ। ਭਾਰਤ ਨੇ ਉਹ ਟੈਸਟ ਵੀ ਜਿੱਤਿਆ। ਉਦੋਂ ਭਾਰਤ ਨੇ ਏਸ਼ੀਆ ਕੱਪ ਅਤੇ ਨਿਦਾਸ ਟਰਾਫ਼ੀ ਵੀ ਕੋਹਲੀ ਤੋਂ ਬਿਨਾਂ ਹੀ ਜਿੱਤੀ।''
ਉਨ੍ਹਾਂ ਕਿਹਾ, ''ਕੋਹਲੀ ਦੀ ਗ਼ੈਰ-ਹਾਜ਼ਰੀ ਵਿੱਚ ਹੋਰ ਭਾਰਤੀਆਂ ਕੋਲ ਆਪਣੀ ਖੇਡ ਨੂੰ ਉਪਰ ਚੁਕਣ ਦਾ ਮੌਕਾ ਹੋਵੇਗਾ। ਜਿਵੇਂ ਮੈਂ ਕਿਹਾ ਕਿ ਹਾਲਾਂਕਿ ਇਹ ਆਸਟ੍ਰੇਲੀਆ ਲਈ ਬਹੁਤ ਵੱਡਾ ਫ਼ਾਇਦਾ ਹੋਵੇਗਾ। ਭਾਰਤੀਆਂ ਲਈ ਉਨ੍ਹਾਂ ਦੀ ਖੇਡ ਨੂੰ ਉਪਰ ਚੁੱਕਣ ਦਾ ਮੌਕਾ ਹੋਵੇਗਾ।''