ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਭਾਰਤ ਲਈ 200 ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨੀ ਕਰਨ ਵਾਲੇ ਤੀਜੇ ਕਪਤਾਨ ਬਣ ਗਏ ਹਨ। ਜਨਵਰੀ 2017 ਵਿੱਚ ਟੀਮ ਇੰਡੀਆ ਦੀਆਂ ਤਿੰਨੇ ਸ਼੍ਰੇਣੀਆਂ ਵਿੱਚ ਕਪਤਾਨ ਬਣੇ ਕੋਹਲੀ ਨੇ ਇੰਗਲੈਂਡ ਵਿਰੁੱਧ ਐਤਵਾਰ ਨੂੰ ਖੇਡੇ ਗਏ ਤੀਜੇ ਇੱਥ ਰੋਜ਼ਾ ਮੈਚ ਵਿੱਚ ਕਪਤਾਨੀ ਕਰਨ ਦੇ ਨਾਲ ਇਹ ਉਪਲਬੱਧੀ ਹਾਸਲ ਕੀਤੀ।
ਕੋਹਲੀ ਇਸ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੁਹੰਮਦ ਅਜਹਰੂਦੀਨ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਭਾਰਤ ਲਈ 200 ਮੈਚਾਂ ਵਿੱਚ ਕਪਤਾਨੀ ਹੈ।