ਪੰਜਾਬ

punjab

ETV Bharat / sports

ਕੋਹਲੀ ਨੇ ਮੰਨੀ ਆਸਟ੍ਰੇਲੀਆਈ ਟੀਮ ਮਜ਼ਬੂਤੀ, ਕਿਹਾ- ਵਾਪਸੀ ਚੁਣੌਤੀਪੂਰਨ ਹੈ - ਭਾਰਤੀ ਕਪਤਾਨ ਵਿਰਾਟ ਕੋਹਲੀ

ਡੇਵਿਡ ਵਾਰਨਰ ਤੇ ਕਪਤਾਨ ਐਰਨ ਫਿੰਚ ਦੇ ਸ਼ਾਨਦਾਰ ਪਾਰੀਆਂ ਕਾਰਨ ਆਸਟ੍ਰੇਲੀਆਈ ਟੀਮ ਨੇ ਪਹਿਲੇ ਵਨ-ਡੇਅ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ।

ODI
ਫ਼ੋਟੋ

By

Published : Jan 14, 2020, 11:08 PM IST

ਮੁੰਬਈ: ਆਸਟ੍ਰੇਲੀਆਈ ਟੀਮ ਜਦ ਭਾਰਤ ਆਈ ਸੀ, ਤਾਂ ਸਾਰਿਆਂ ਨੂੰ ਪਤਾ ਸੀ ਕਿ ਇਹ ਟੀਮ ਕਾਫ਼ੀ ਮਜ਼ਬੂਤ ਹੈ। ਇਸੇ ਮਜ਼ਬੂਤੀ ਕਾਰਨ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 256 ਦੌੜਾਂ ਦਾ ਟੀਚਾ ਦੇ 10 ਵਿਕਟਾਂ ਨਾਲ ਹਰਾਇਆ। ਅਜਿਹਾ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ। ਇਸ ਦੇ ਨਾਲ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਟੀਮ ਕਾਫ਼ੀ ਮਜ਼ਬੂਤ ਹੈ।

ਜ਼ਿਕਰੇਖ਼ਾਸ ਹੈ ਕਿ ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਕਪਤਾਨ ਐਰਨ ਫਿੰਚ ਨੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਵਨ-ਡੇਅ ਮੈਚ ਦਾ ਟੌਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਮੇਜ਼ਬਾਨ ਟੀਮ ਨੂੰ 49.1 ਓਵਰਾਂ ਵਿੱਚ 255 ਦੌੜਾਂ ਉੱਤੇ ਆਲ ਆਊਟ ਕਰ ਦਿੱਤਾ।

ਹਾਰ ਤੋਂ ਬਾਅਦ ਕੋਹਲੀ ਦਾ ਬਿਆਨ

ਇਸ ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, "ਉਨ੍ਹਾਂ ਨੇ ਖੇਡ ਨੂੰ ਤਿੰਨੋਂ ਭਾਗਾਂ ਵਿੱਚ ਸਾਨੂੰ ਢੇਰ ਕਰ ਦਿੱਤਾ। ਇਹ ਬੇੱਹਦ ਮਜ਼ਬੂਤ ਆਸਟ੍ਰੇਲੀਆਈ ਟੀਮ ਹੈ ਤੇ ਜੇ ਤੁਸੀਂ ਇਸ ਦੇ ਖ਼ਿਲਾਫ਼ ਚੰਗਾ ਨਹੀਂ ਖੇਡੇ ਤਾਂ ਇਹ ਤੁਹਾਨੂੰ ਨੁਕਸਾਨ ਪਹੁੰਚਾਉਣਗੇ। ਅਸੀਂ ਉਨ੍ਹਾਂ ਦੇ ਗੇਂਦਬਾਜ਼ਾਂ ਦਾ ਸਨਮਾਨ ਕੀਤਾ ਤੇ ਮੈਚ ਨੂੰ ਕਰੀਬ ਤੋਂ ਆਪਣੇ ਪੱਖ ਵਿੱਚ ਨਹੀਂ ਲਿਆ। ਸਾਡੇ ਲਈ ਇੱਕ ਹੋਰ ਚੁਣੌਤੀ ਇੱਥੋਂ ਵਾਪਸੀ ਕਰਨ ਦੀ ਹੋਵੇਗੀ।" ਕੋਹਲੀ ਇਸ ਮੈਚ ਵਿੱਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਆਏ ਸਨ ਕਿਉਂਕਿ ਰੋਹਿਤ ਸ਼ਰਮਾ ਨੇ ਧਵਨ ਦੇ ਨਾਲ ਪਾਰੀ ਸ਼ੁਰੂਆਤ ਕੀਤੀ ਤੇ ਰਾਹੁਲ ਤੀਜੇ ਨੰਬਰ ਉੱਤੇ ਖੇਡੇ।

ਨੰਬਰ-4 ਉੱਤੇ ਉਤਰੇ ਕੋਹਲੀ ਨੇ ਕਿਹਾ, "ਅਸੀਂ ਇਸ ਨੂੰ ਲੈ ਕੇ ਪਹਿਲਾ ਵੀ ਚਰਚਾ ਕੀਤੀ ਸੀ, ਜਿਸ ਤਰ੍ਹਾਂ ਰਾਹੁਲ ਬੱਲੇਬਾਜ਼ੀ ਕਰਦੇ ਆਏ ਹਨ, ਤਾਂ ਅਸੀਂ ਸੋਚਿਆ ਕੀ ਉਨ੍ਹਾਂ ਨੂੰ ਪਹਿਲਾ ਖਿਡਾਉਣਾ ਚਾਹੀਦਾ ਹੈ। ਇਹ ਖਿਡਾਰੀਆਂ ਨੂੰ ਲਿਆਉਣ ਤੇ ਉਨ੍ਹਾਂ ਨੂੰ ਪਰਖਣ ਦੀ ਗੱਲ ਹੈ। ਲੋਕਾਂ ਨੂੰ ਸਬਰ ਰੱਖਣ ਦੀ ਜ਼ਰੂਰਤ ਹੈ ਘਬਰਾਉਣ ਦੀ ਨਹੀਂ। ਅੱਜ ਦਾ ਦਿਨ ਸਾਡਾ ਨਹੀਂ ਸੀ।" ਦੱਸਣਯੋਗ ਹੈ ਕਿ ਦੂਜਾ ਵਨ-ਡੇਅ ਮੈਚ ਰਾਜਕੋਟ ਵਿੱਚ 17 ਜਨਵਰੀ ਨੂੰ ਹੋਵੇਗਾ।

ABOUT THE AUTHOR

...view details