ਹੈਦਰਾਬਾਦ : ਭਾਰਤੀ ਕ੍ਰਿਕਟ ਦੇ ਪਿਤਾਮਾ ਕਹੇ ਜਾਣ ਵਾਲੇ ਰਣਜੀਤ ਸਿੰਘ ਦਾ ਅੱਜ 147ਵਾਂ ਜਨਮ ਦਿਨ ਹੈ। ਜਿਸ ਸਮੇਂ ਰਣਜੀਤ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਭਾਰਤ ਕੋਈ ਅੰਤਰ-ਰਾਸ਼ਟਰੀ ਟੀਮ ਨਹੀਂ ਸੀ। ਅੱਜ ਉਨ੍ਹਾਂ ਦੇ ਨਾਂਅ ਉੱਤੇ ਭਾਰਤ ਵਿੱਚ ਘਰੇਲੂ ਕ੍ਰਿਕਟ ਟੂਰਨਾਮੈਂਟ ਰਣਜੀ ਟ੍ਰਾਫ਼ੀ ਖੇਡੀ ਜਾਂਦੀ ਹੈ।
ਉਹ ਭਾਰਤ ਵਿੱਚ ਪੈਦਾ ਹੋਏ ਸੀ ਪਰ ਉਨ੍ਹਾਂ ਨੇ ਇੰਗਲੈਂਡ ਵਿੱਚ ਕ੍ਰਿਕਟ ਖੇਡਿਆ ਸੀ। ਉਨ੍ਹਾਂ ਕੋਲ ਟਾਇਮਿੰਗ ਸੀ, ਗ੍ਰੇਸ ਸੀ ਅਤੇ ਕਮਾਲ ਦੇ ਸ਼ਾਟ ਵੀ ਸਨ। ਇੰਨਾਂ ਹੀ ਖ਼ਾਸ ਖੂਬੀਆਂ ਕਰਾਨ ਉਨ੍ਹਾਂ ਨੂੰ ਪੂਰਬ ਦਾ ਜਾਦੂ ਕਿਹਾ ਜਾਂਦਾ ਸੀ।
ਰਣਜੀ ਦਾ ਜਨਮ 10 ਸਤੰਬਰ 1872 ਨੂੰ ਗੁਜਰਾਤ ਦੇ ਕਾਠਿਆਵਾੜ ਵਿੱਚ ਹੋਇਆ ਸੀ। ਰਣਜੀਤ ਕੋਲ ਸ਼ਾਟ ਦਾ ਭੰਡਾਰ ਸੀ। ਉਹ ਜਿਸ ਤਰ੍ਹਾਂ ਗਲਾਂਸ ਖੇਡਦੇ ਸਨ ਸ਼ਾਇਦ ਹੀ ਕੋਈ ਖਿਡਾਰੀ ਖੇਡ ਸਕਦਾ ਹੈ। ਉਨ੍ਹਾਂ ਦੀ ਤੇਜ਼ ਨਜ਼ਰ ਅਤੇ ਤੇਜ਼ ਰਿਐਕਸ਼ਨ ਟਾਇਮਿੰਗ ਕਾਰ ਰਣਜੀਤ ਕ੍ਰਿਕਟ ਵਿੱਚ ਲੇਟ ਕੱਟ ਅਤੇ ਲੈਗ ਗਲਾਂਸ ਲੈ ਕੇ ਆਏ।
ਪਹਿਲਾਂ-ਪਹਿਲ ਉਨ੍ਹਾਂ ਦੇ ਬੱਲੇ ਤੋਂ ਹੀ ਬੈਕਫੁੱਟ ਡਿਫੈਂਸ ਨਿਕਲਿਆ। 1891 ਵਿੱਚ ਰਣਜੀ ਇੰਗਲੈਂਡ ਵਿੱਚ ਕੈਂਮਬ੍ਰਿਜ ਯੂਨੀਵਰਸਿਟੀ ਪੜ੍ਹਣ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ 1895 ਵਿੱਚ ਉਨ੍ਹਾਂ ਨੇ ਸਸੇਕਸ ਲਈ ਖੇਡਣਾ ਸ਼ੁਰੂ ਕੀਤਾ।