ਗੁਵਹਾਟੀ: ਖੇਡ ਮੰਤਰੀ ਕਿਰੇਨ ਰਿਜਿਜੂ ਤੇ ਨਾਡਾ ਦੇ ਅੰਬੈਸਡਰ ਸੁਨੀਲ ਸ਼ੈੱਟੀ ਨੇ ਡੋਪਿੰਗ ਮੁਕਤ ਖੇਡ ਸੱਭਿਆਚਾਰ ਉੱਤੇ ਜ਼ੋਰ ਦਿੰਦੇ ਹੋਏ ਭਾਰਤੀ ਖਿਡਾਰੀਆਂ ਤੋਂ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ ਹੈ। ਨੌਜਵਾਨਾਂ ਨੂੰ ਡੋਪਿੰਗ ਦੇ ਖ਼ਤਰਿਆਂ ਨੂੰ ਲੈ ਕੇ ਜਾਗਰੁਕ ਕਰਨ ਸਬੰਧੀ ਇੱਕ ਵਰਕਸ਼ਾਪ ਵਿੱਚ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਦੂਤ ਅਦਾਕਾਰ ਸੁਨੀਲ ਸ਼ੈੱਟੀ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਖੇਡਾਂ ਦੇ ਮੱਹਤਵ ਦਾ ਜ਼ਿਕਰ ਕੀਤਾ ਹੈ।
ਹੋਰ ਪੜ੍ਹੋ: ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ
ਉਨ੍ਹਾਂ ਕਹਿਣਾ ਹੈ, "ਤੁਸੀਂ ਆਪਣੀ ਜ਼ਿੰਦਗੀ ਵਿੱਚ ਕਈ ਗ਼ਲਤੀਆਂ ਕਰ ਸਕਦੇ ਹੋ। ਪਰ ਕੁਝ ਗਲਤ ਨਾ ਖਾਓ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਪ੍ਰਾਪਤ ਕੀਤਾ ਹੈ, ਉਹ ਖੇਡਾਂ ਦੀ ਵਜ੍ਹਾ ਨਾਲ ਹੀ ਹੈ। ਮੈਂ ਮਾਰਸ਼ਲ ਆਰਟ ਖੇਡਦਾ ਸੀ ਤੇ ਕਾਫ਼ੀ ਮਿਹਨਤ ਕਰਦਾ ਸੀ।
ਹੋਰ ਪੜ੍ਹੋ: ਲਕਸ਼ ਅਤੇ ਸ਼ੁਭੰਕਰ ਦੀ ਇੰਡੋਨੇਸ਼ੀਆ ਮਾਸਟਰ ਕੁਆਲੀਫਾਇਰ ਵਿੱਚ ਹਾਰ
ਮੈਂ ਅਦਾਕਾਰ ਇਸੇ ਲਈ ਬਣਿਆ ਕਿਉਂਕਿ ਮੈਂ ਖਿਡਾਰੀ ਸੀ। ਮੈਂ ਹਾਲੇ ਵੀ ਖ਼ੁਦ ਨੂੰ ਖੇਡਾਂ ਨਾਲ ਜੁੜਿਆ ਮੰਨਦਾ ਹਾਂ।" ਇੱਥੋਂ ਖੇਲੋ ਇੰਡੀਆ ਖੇਡ ਦੇ ਦੌਰਾਨ ਆਏ ਰਿਜਿਜੂ ਤੇ ਸ਼ੈੱਟੀ ਨੇ ਇੱਕ ਫੁੱਟਬਾਲ ਮੈਚ ਬਾਅਦ ਸ਼ੂਟਆਊਟ ਵਿੱਚ ਵੀ ਹਿੱਸਾ ਲਿਆ।