ਪੰਜਾਬ

punjab

ETV Bharat / sports

ਜੋ ਡੇਨਲੀ ਨਾਲ ਹੋਏ ਵਿਵਹਾਰ 'ਤੇ ਕੋਵਿਨ ਪੀਟਰਸਨ ਨੇ ਜਤਾਈ ਨਾਰਾਜ਼ਗੀ

ਇੰਗਲੈਂਡ ਦੇ ਖਿਡਾਰੀ ਜੋ ਡੇਨਲੀ ਨਾਲ ਟੀਮ ਪ੍ਰਬੰਧਕਾਂ ਵੱਲੋਂ ਚੰਗਾ ਵਿਵਹਾਰ ਨਾ ਕਰਨ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਦੁੱਖ ਪ੍ਰਗਟਾਇਆ ਹੈ।

ਜੋ ਡੇਨਲੀ ਨਾਲ ਹੋਏ ਵਿਵਹਾਰ 'ਤੇ ਕੋਵਿਨ ਪੀਟਰਸਨ ਨੇ ਜਤਾਈ ਨਾਰਾਜ਼ਗੀ
ਜੋ ਡੇਨਲੀ ਨਾਲ ਹੋਏ ਵਿਵਹਾਰ 'ਤੇ ਕੋਵਿਨ ਪੀਟਰਸਨ ਨੇ ਜਤਾਈ ਨਾਰਾਜ਼ਗੀ

By

Published : Jul 17, 2020, 3:35 PM IST

ਮੈਨਚੇਸਟਰ: ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕਿਹਾ ਕਿ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਦੇ ਬਾਅਦ ਡੇਨਲੀ ਨੂੰ ਜਿਸ ਢੰਗ ਨਾਲ ਬਾਹਰ ਕਰ ਦਿੱਤਾ ਗਿਆ, ਉਹ ਬਹੁਤ ਹੀ ਦੁੱਖ ਵਾਲੀ ਗੱਲ ਹੈ।

ਇੰਗਲੈਂਡ ਲਈ 15 ਟੈਸਟ ਮੈਚ ਖੇਡਣ ਵਾਲੇ 34 ਸਾਲਾ ਜੋ ਡੇਨਲੀ ਨੇ ਸਾਊਥੈਮਪਟਨ ਵਿੱਚ ਪਹਿਲੇ ਟੈਸਟ ਵਿੱਚ 18 ਅਤੇ 29 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਇੰਗਲੈਂਡ ਕੈਂਪ ਤੋਂ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਉਨ੍ਹਾਂ ਨੂੰ ਟੀਮ ਪ੍ਰਬੰਧਨ ਵੱਲੋਂ ਲਗਾਤਾਰ 100 ਗੇਂਦਾਂ ਖੇਡਣ ਲਈ ਕਿਹਾ ਜਾਂਦਾ ਸੀ।

ਪੀਟਰਸਨ ਨੇ ਲਿਖਿਆ, "ਜਿਸ ਤਰ੍ਹਾਂ ਡੇਨਲੀ ਨਾਲ ਸਲੂਕ ਕੀਤਾ ਗਿਆ, ਖ਼ਾਸਕਰ ਟੀਮ ਪ੍ਰਬੰਧਨ ਵੱਲੋਂ 100 ਗੇਂਦਾਂ ਖੇਡਣ ਲਈ ਕਿਹਾ ਜਾਣਾ ਬੜੀ ਦੁੱਖ ਵਾਲੀ ਗੱਲ ਹੈ।"

ਇੰਗਲੈਂਡ ਲਈ 47.28 ਦੀ ਔਸਤ ਨਾਲ 8181 ਦੌੜਾਂ ਬਣਾਉਣ ਵਾਲੇ ਪੀਟਰਸਨ ਨੇ ਕਿਹਾ, “ਮੈਂ ਡੇਨਲੀ ਨੂੰ ਬਿਗ ਬੈਸ਼ (ਆਸਟ੍ਰੇਲੀਆ ਦੀ ਟੀ-20 ਲੀਗ) ਟੂਰਨਾਮੈਂਟ ਵਿੱਚ ਪਹਿਲੇ 2 ਸੈਸ਼ਨ ਵਿੱਚ ਦੇਖਿਆ ਸੀ। ਉਹ ਮੈਦਾਨ ਵਿੱਚ ਆਉਂਦੇ ਹੀ ਵੱਡੇ ਸ਼ਾਟ ਖੇਡਦਾ ਸੀ। ਮੇਰੀ ਟੀਮ ਮੈਲਬਰਨ ਸਟਾਰਜ਼ ਖਿਡਾਰੀ ਉਨ੍ਹਾਂ ਦੇ ਖੇਡ ਨੂੰ ਵੇਖ ਕੇ ਹੈਰਾਨ ਹੁੰਦੇ ਸੀ।”

ਉਨ੍ਹਾਂ ਕਿਹਾ, "ਮੈਂ ਉਸ ਨਾਲ ਇੰਗਲੈਂਡ ਲਈ ਵੀ ਖੇਡਿਆ ਹਾਂ। ਉਹ ਤੇਜ਼ ਬੱਲੇਬਾਜ਼ ਹਨ ਅਤੇ ਉਹ ਹਰ ਤਰ੍ਹਾਂ ਦੇ ਸ਼ਾਟ ਖੇਡ ਲੈਂਦੇ ਹਨ।"

ਪੀਟਰਸਨ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਉਸ ਨੂੰ ਅਜ਼ਾਦ ਤੌਰ 'ਤੇ ਖੇਡਣ ਦਿੱਤਾ ਜਾਵੇ। ਜੇਕਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਉਸ ਨੂੰ ਟੈਸਟ ਟੀਮ ਵਿੱਚ ਬਾਹਰ ਕਰ ਦਿਓ, ਪਰ ਉਸ ਨੂੰ 100 ਗੇਂਦਾਂ ਖੇਡਣ ਲਈ ਕਹਿਣਾ ਅਤੇ ਅਜਿਹਾ ਨਾ ਕਰਨ 'ਤੇ ਟੀਮ 'ਚੋਂ ਕੱਢਣਾ ਗ਼ਲਤ ਹੈ।"

ABOUT THE AUTHOR

...view details