ਮੁੰਬਈ: ਸਾਲ 1983 ਵਿੱਚ ਭਾਰਤ ਦਾ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਸ਼ੁਰੂ ਵਿੱਚ ਫਿਲਮ '83' ਬਣਾਉਣ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਉਸ ਦੀ ਜੀਵਨੀ ਦੀ ਭੂਮਿਕਾ ਵੱਡੇ ਪਰਦੇ ‘ਤੇ ਨਿਭਾਉਣਗੇ ਤਾਂ ਉਹ ਡਰ ਗਏ। ਫਿਲਮ '83' 'ਚ ਕਪਿਲ ਦੇਵ ਦਾ ਕਿਰਦਾਰ ਰਣਵੀਰ ਸਿੰਘ ਅਤੇ ਰੋਮੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਨਿਭਾਉਂਦੇ ਨਜ਼ਰ ਆਉਣਗੇ।
ਅਦਾਕਾਰਾ ਅਤੇ ਟਾਕ ਸ਼ੋਅ ਹੋਸਟ ਨੇਹਾ ਧੂਪੀਆ ਦੇ ਸ਼ੋਅ 'ਚ ਕਪਿਲ ਮਹਿਮਾਨ ਵਜੋਂ ਆਏ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਪ੍ਰਸ਼ਨ ਪੁੱਛੇ ਗਏ, ਜਿਸ ਦਾ ਕਪਿਲ ਨੇ ਸਹਿਜਤਾ ਨਾਲ ਜਵਾਬ ਦਿੱਤਾ।
ਇਹ ਪੁੱਛੇ ਜਾਣ 'ਤੇ ਉਨ੍ਹਾਂ ਦੀ ਪਤਨੀ ਰੋਮੀ ਦਾ ਕੀ ਕਹਿਣਾ ਸੀ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ, ਤਾਂ ਕਪਿਲ ਦੇਵ ਨੇ ਕਿਹਾ, "ਮੈਂ ਥੋੜਾ ਡਰਿਆ ਹੋਇਆ ਸੀ। ਮੈਂ ਸੋਚਿਆ ਉਹ ਇੱਕ ਅਦਾਕਾਰ ਹੈ। ਤੁਸੀਂ ਕੁੱਝ ਖੇਡਾਂ ਅਤੇ ਐਥਲੈਟਿਕਸ ਦੀ ਨਕਲ ਕਰ ਸਕਦੇ ਹੋ। ਕੀ ਉਨ੍ਹਾਂ ਕੋਲ ਇਹ ਸਭ ਹੀ ਹੈ? ਪਰ, ਜਦੋਂ ਮੈਂ ਰਣਵੀਰ ਨਾਲ ਸਮਾਂ ਬਿਤਾਇਆ ਤਾਂ ਮੈਂ ਹੈਰਾਨ ਸੀ ਕਿ ਉਸ ਨੇ ਇਸ 'ਤੇ ਕਿੰਨਾ ਸਮਾਂ ਬਿਤਾਇਆ ਹੈ। ਪਿਛਲੇ ਸਾਲ ਜੂਨ ਅਤੇ ਜੁਲਾਈ 'ਚ ਉਨ੍ਹਾਂ ਕਰੀਬ 8 ਘੰਟੇ ਕ੍ਰਿਕਟ ਮੈਦਾਨ 'ਤੇ ਬਿਤਾਏ ਸੀ ਅਤੇ ਮੈਨੂੰ ਡਰ ਲੱਗਦਾ ਸੀ। ਮੈਂ ਇਹ ਕਹਿਣਾ ਚਾਹਾਂਗਾ ਕਿ ਉਹ 20 ਸਾਲਾਂ ਦੀ ਨਹੀਂ ਹੈ ਅਤੇ ਉਸਨੂੰ ਸੱਟ ਨਹੀਂ ਲੱਗਣੀ ਚਾਹੀਦੀ। ਮੈਨੂੰ ਉਸਦੀ ਚਿੰਤਾ ਸੀ। ਮੈਨੂੰ ਲਗਦਾ ਹੈ ਕਿ ਜਿੱਥੇ ਕਲਾਕਾਰ ਅਤੇ ਅਦਾਕਾਰ ਇਕੱਠੇ ਸਾਹਮਣੇ ਆਉਂਦੇ ਹਨ, ਤਾਂ ਉਹ ਜਾਣਦੇ ਹਨ ਕਿ ਕੀ ਕਰਨਾ ਹੈ ਅਤੇ ਇਹ ਕਿਵੇਂ ਕਰਨਾ ਹੈ।"
ਕਪਿਲ ਨੇ ਇਹ ਵੀ ਦੱਸਿਆ ਕਿ ਕਿਵੇਂ ਰਣਵੀਰ ਨੇ ਇਸ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਕਿਵੇਂ ਉਨ੍ਹਾਂ ਨਾਲ ਤਿਆਰੀ ਕੀਤੀ ਸੀ।