ਨਵੀਂ ਦਿੱਲੀ: ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦੇਣ ਵਾਲੇ ਕਪਤਾਨ ਕਪਿਲ ਦੇਵ ਦੀ ਐਂਜੀਓਪਲਾਸਟੀ ਸਫ਼ਲ ਰਹੀ ਹੈ। ਇਹ ਮਹਾਨ ਖਿਡਾਰੀ ਤੰਦਰੁਸਤ ਹੈ, ਕਪਿਲ ਹੁਣ ਗੋਲਫ ਕੋਰਸ 'ਤੇ ਜਾਣ ਬਾਰੇ ਸੋਚ ਰਹੇ ਹਨ।
ਕਪਿਲ 1983 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਸੀ। ਇਸ ਟੀਮ ਵਿਚ ਖਿਡਾਰੀਆਂ ਦਾ ਇਕ ਵਟਸਐਪ ਗਰੁੱਪ ਹੈ। ਇਸ ਗਰੁੱਪ ਵਿੱਚ ਕਪਿਲ ਦੀ ਟੀਮ ਦੇ ਸਾਬਕਾ ਸਹਿਯੋਗੀ ਉਨ੍ਹਾਂ ਦੀ ਜਲਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ।
ਇਨ੍ਹਾਂ ਸਾਰੀਆਂ ਅਰਦਾਸਾਂ ਦੇ ਜਵਾਬ ਵਿੱਚ ਕਪਿਲ ਨੇ ਲਿਖਿਆ, "ਮੈਂ ਚੰਗਾ ਹਾਂ ਅਤੇ ਮੈਂ ਹੁਣ ਚੰਗਾ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਚੱਲ ਰਿਹਾ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ, ਤੁਸੀਂ ਮੇਰਾ ਪਰਿਵਾਰ ਹੋ, ਧੰਨਵਾਦ।"
ਕਪਿਲ ਦੇਵ ਨੇ ਇਸ ਸੁਨੇਹੇ ਦੀ ਸਕ੍ਰੀਨ ਸ਼ਾਟ ਵੀ ਟਵਿੱਟਰ 'ਤੇ ਸਾਂਝੀ ਕੀਤੀ। ਵਰਲਡ ਕੱਪ ਜੇਤੂ ਟੀਮ ਦੇ ਇਕ ਮੈਂਬਰ ਨੇ ਕਿਹਾ,''ਵੱਡੇ ਦਿਲ ਵਾਲਾ ਆਦਮੀ ਕਪਿਲ ਜਲਦੀ ਠੀਕ ਹੋ ਰਿਹਾ ਹੈ। ਆਪਣੇ ਕਿਰਦਾਰ ਅਨੁਸਾਰ ਉਸ ਨੇ ਮੁਸ਼ਕਲ ਸਮੇਂ ਨੂੰ ਬਦਲਿਆ ਹੈ।''