ਕੋਲਕਾਤਾ : ਭਾਰਤੀ ਟੀਮ ਦਾ ਕੋਚ ਚੁਣਨ ਲਈ ਬਣਾਈ ਗਈ ਨਵ-ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਪ੍ਰਧਾਨ ਕਪਿਲ ਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਉਸ ਬਿਆਨ ਦਾ ਸਨਮਾਨ ਕਰਦੇ ਹਨ, ਜਿਸ ਵਿੱਚ ਉਨ੍ਹਾਂ ਨੇ ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਅਹੁਦੇ ਉੱਤੇ ਬਰਕਰਾਰ ਰੱਖਣ ਦਾ ਪੱਖ ਰੱਖਿਆ ਸੀ। ਕੋਹਲੀ ਨੇ ਵਿਡਿੰਜ਼ ਦੌਰੇ ਉੱਤੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਜੇ ਸ਼ਾਸਤਰੀ ਆਪਣੇ ਅਹੁਦੇ ਉੱਤੇ ਰਹਿੰਦੇ ਹਨ ਤਾਂ ਇਸ ਨਾਲ ਟੀਮ ਨੂੰ ਖ਼ੁਸ਼ੀ ਹੋਵੇਗੀ।
ਬੰਗਾਲ ਫ਼ੁੱਟਬਾਲ ਕਲੱਬ ਦੇ ਸਥਾਪਨਾ ਦਿਵਸ ਮੌਕੇ ਕਪਿਲ ਨੇ ਕਿਹਾ, "ਇਹ ਹਰ ਮੇਰਾ ਵਿਚਾਰ ਹੈ ਕਿ ਸਾਨੂੰ ਹਰ ਕਿਸੇ ਦੀ ਇੱਜ਼ਤ ਕਰਨੀ ਚਾਹੀਦੀ ਹੈ।"
ਕਪਿਲ ਨੇ ਨਾਲ ਸੀਏਸੀ ਦੇ ਸਾਬਕਾ ਕੋਚ ਅੰਸ਼ੁਮਨ ਗਾਇਕਵਾਂਡ ਅਤੇ ਮਹਿਲਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਂਥਾ ਰੰਗਾਸਵਾਮੀ ਸਨ, ਜੋ ਪੁਰਸ਼ਾਂ ਦੀ ਟੀਮ ਦੇ ਨਵੇਂ ਕੋਚ ਦੀ ਚੋਣ ਕਰਨਗੇ।
ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲ ਨੇ ਬੁੱਧਵਾਰ ਨੂੰ ਕਿਹਾ ਕਿ ਕੋਹਲੀ ਟੀਮ ਦੇ ਕਪਤਾਨ ਹਨ ਅਤੇ ਉਨ੍ਹਾਂ ਆਪਣਾ ਪੱਖ ਰੱਖਣ ਦਾ ਹੱਕ ਹੈ।