ਹੈਦਰਾਬਾਦ: ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਦਾਅਵਾ ਕੀਤਾ ਕਿ 2012 ਵਿੱਚ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਸਪਾਟ ਫ਼ਿਕਸਿੰਗ ਵਿੱਚ ਸ਼ਾਮਲ ਇੱਕ ਸੱਟੇਬਾਜ਼ ਪੀਸੀਬ ਦੇ ਸੱਦੇ ਉੱਤੇ ਲਗਾਤਾਰ ਪਾਕਿਸਤਾਨ ਦਾ ਦੌਰਾ ਕਰਦਾ ਰਿਹਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਸ ਸੱਟੇਬਾਜ਼ ਨੂੰ ਰਾਸ਼ਟਰੀ ਟੀਮ ਦੇ ਖਿਡਾਰੀ ਵੀ ਜਾਣਦੇ ਸਨ। ਕਨੇਰੀਆ 2012 ਵਿੱਚ ਕਾਉਂਟੀ ਕ੍ਰਿਕਟ ਖੇਡਦੇ ਹੋਏ ਸਪਾਟ ਫ਼ਿਕਸਿੰਗ ਵਿੱਚ ਦੋਸ਼ੀ ਪਾਏ ਗਏ ਸਨ। ਉਨ੍ਹਾਂ ਨੇ ਦੋਸ਼ ਲਾਏ ਕਿ ਉਹ ਸੱਟੇਬਾਜ਼ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੂੰ ਵੀ ਜਾਣਦਾ ਸੀ।
ਕਨੇਰੀਆ ਨੇ ਆਪਣੇ ਯੂ-ਟਿਊਬ ਚੈੱਨਲ ਉੱਤੇ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਜਦ ਲੋਕਾਂ ਕੋਲ ਸੱਚਾਈ ਬਿਆਨ ਕਰਨ ਦਾ ਮੌਕਾ ਹੁੰਦਾ ਹੈ ਤਾਂ ਉਦੋਂ ਉਹ ਅਜਿਹਾ ਨਹੀਂ ਕਰਦੇ। ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਮੈਂ ਅੱਜ ਤੁਹਾਨੂੰ ਸੱਚਾਈ ਦੱਸ ਰਿਹਾ ਹਾਂ। ਮੇਰੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੇ ਮੇਰੀ ਜਾਣ-ਪਹਿਚਾਣ ਉਸ ਨਾਲ ਕਰਵਾਈ, ਉਹ ਕੌਣ ਸਨ। ਮੇਰਾ ਮਾਮਲਾ ਸਾਰਿਆਂ ਸਾਹਮਣੇ ਖੁੱਲ੍ਹਾ ਹੈ।