ਪੰਜਾਬ

punjab

ETV Bharat / sports

ਈਟੀਵੀ ਭਾਰਤ Exclusive, ਟੀਮ ਵਿੱਚ ਵਾਪਸੀ ਨੂੰ ਲੈ ਕੇ ਕੀ ਬੋਲੇ ਖ਼ਲੀਲ - Kahleel ahmed in ETV bharat exclusive interview

ਖ਼ਲੀਲ ਅਹਿਮਦ ਨੇ ਈਟੀਵੀ ਭਾਰਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਆਪਣੀ ਗੇਂਦਬਾਜ਼ੀ ਉੱਤੇ ਕੰਮ ਕਰ ਰਿਹਾ ਹਾਂ। ਟੀਮ ਦੇ ਗੇਂਦਬਾਜ਼ੀ ਕੋਚ ਨੇ ਵੀ ਇਹ ਕਿਹਾ ਕਿ ਮੇਰਾ ਐਕਸ਼ਨ ਬਹੁਤ ਵਧੀਆ ਹੈ ਅਤੇ ਮੈਨੂੰ ਜਿਵੇਂ-ਜਿਵੇਂ ਅਨੁਭਵ ਮਿਲੇਗਾ ਤਾਂ ਮੈਂ ਹੋਰ ਸਿੱਖਾਂਗਾ।

ਈਟੀਵੀ ਭਾਰਤ Exclusive, ਟੀਮ ਵਿੱਚ ਵਾਪਸੀ ਨੂੰ ਲੈ ਕੇ ਕੀ ਬੋਲੇ ਖ਼ਲੀਲ

By

Published : Oct 25, 2019, 7:49 PM IST

ਹੈਦਰਾਬਾਦ : ਬੰਗਲਾਦੇਸ਼ ਵਿਰੁੱਧ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਵਿੱਚ ਕਈ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਖ਼ਲੀਲ ਅਹਿਮਦ ਟੀਮ ਵਿੱਚ ਫ਼ਿਰ ਤੋਂ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਖ਼ਲੀਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹਾਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੱਬੇ ਹੱਥੀਂ ਗੇਂਦਬਾਜ਼ ਸੱਜੇ ਹੱਥ ਦੇ ਬੱਲੇਬਾਜ਼ ਨੂੰ ਜ਼ਿਆਦਾ ਮੁਸ਼ਕਿਲ ਵਿੱਚ ਪਾ ਸਕਦਾ ਹੈ। ਖ਼ਲੀਲ ਨੇ ਕਿਹਾ ਕਿ ਟੀਮ ਨੂੰ ਜੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਚਾਹੀਦਾ ਤਾਂ ਮੈਨੂੰ ਟੀਮ ਵਿੱਚ ਚੁਣਿਆ ਗਿਆ ਹੈ।

ਵੇਖੋ ਵੀਡੀਓ।

ਖ਼ਲੀਲ ਨੇ ਕਿਹਾ ਕਿ ਮੈਂ ਆਪਣੀ ਗੇਂਦਬਾਜ਼ੀ ਉੱਤੇ ਕੰਮ ਕਰ ਰਿਹਾ ਹਾਂ, ਟੀਮ ਦੇ ਗੇਂਦਬਾਜ਼ੀ ਕੋਚ ਨੇ ਵੀ ਇਹ ਕਿਹਾ ਹੈ ਕਿ ਮੇਰਾ ਐਕਸ਼ਨ ਵਧੀਆ ਹੈ ਅਤੇ ਮੈਨੂੰ ਜਿਵੇਂ-ਜਿਵੇਂ ਅਨੁਭਵ ਮਿਲੇਗਾ ਤਾਂ ਮੈਂ ਹੋਰ ਜ਼ਿਆਦਾ ਸਿੱਖਾਂਗਾ। ਬੰਗਲਾਦੇਸ਼ ਵਿਰੁੱਧ ਟੀ-20 ਵਿੱਚ ਸੰਜੂ ਸੈਮਸਨ ਦੀ ਵੀ ਵਾਪਸੀ ਹੋਈ ਹੈ ਜਦਕਿ ਸ਼ਿਵਮ ਦੂਬੇ ਨੂੰ ਪਹਿਲੀ ਵਾਰ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ।

ਟੀ-20 ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ਿਖ਼ਰ ਧਵਨ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕਰੁਣਾਲ ਪਾਂਡਿਆ, ਯੁਜਵੇਂਦਰ ਚਾਹਲ, ਰਾਹੁਲ ਚਾਹਰ, ਦੀਪਕ ਚਾਹਰ, ਖ਼ਲੀਲ ਅਹਿਮਦ, ਸ਼ਿਵਮ ਦੁੱਬੇ, ਸ਼ਾਰਦੁੱਲ ਠਾਕੁਰ।

ਇਹ ਵੀ ਪੜ੍ਹੋ : ਪੀਐੱਮ ਮੋਦੀ ਨੇ ETV bharat ਦੀ ਵਿਸ਼ੇਸ਼ ਪੇਸ਼ਕਸ਼ 'ਵੈਸ਼ਨਵ ਜਨ' ਨੂੰ ਵਿਖਾਇਆ

ABOUT THE AUTHOR

...view details