ਕੇਪਟਾਊਨ: ਇੰਗਲੈਂਡ ਅਤੇ ਸਾਊਥ ਅਫਰੀਕਾ ਦੇ ਵਿੱਚ ਖੇਡੇ ਗਏ ਟੈਸਟ ਮੈਚ ਦੇ ਆਖਰੀ ਦਿਨ ਵਿੱਚ ਬੱਲੇਬਾਜ਼ ਵਰਨਨ ਫਿਲੈਂਡਰ ਨੂੰ ਵਿਕੇਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਅਪਸ਼ਬਦ ਕਹੇ। ਦਰਅਸਲ ਫਿਲੈਂਡਰ ਬੱਲੇਬਾਜ਼ੀ ਕਰ ਰਿਹਾ ਸੀ ਜਿਸ ਦੌਰਾਨ ਵਿਕੇਟਕੀਪਿੰਗ ਕਰ ਰਹੇ ਬਟਲਰ ਨੇ ਉਸ ਨੂੰ ਅਪਸ਼ਬਦ ਕਹੇ।
ਹੋਰ ਪੜ੍ਹੋ: ਨਨਕਾਣਾ ਸਾਹਿਬ ਗੁਰਦੁਆਰਾ 'ਤੇ ਹਮਲਾ ਉੱਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਪ੍ਰਤੀਕਿਰਿਆ
ਜ਼ਿਕਰੇਖ਼ਾਸ ਹੈ ਕਿ ਜੋਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇੰਗਲੈਂਡ ਦੇ ਫੀਲਡਰ ਜਦ ਉਨ੍ਹਾਂ ਨੂੰ ਗੇਂਦ ਕਰਾ ਰਹੇ ਸੀ, ਤਦ ਉਹ ਫੀਲਡਰ ਵਿਚਕਾਰ ਆ ਖੜਾ ਹੋ ਗਿਆ ਸੀ। ਇਸ ਗੱਲ ਉੱਤੇ ਬਟਲਰ ਨੇ ਗ਼ਲਤ ਤਰੀਕੇ ਨਾਲ ਪ੍ਰਤੀਕਿਰਿਆ ਦਿੱਤੀ ਅਤੇ ਅਪਸ਼ਬਦਾਂ ਦੀ ਵਰਤੋਂ ਕੀਤੀ। ਇਸ ਦੌਰਾਨ ਜੋ ਵੀ ਬਹਿਸ ਹੋਈ ਉਹ ਸਾਰੀ ਸਟੰਪ ਸਾਈਕ ਵਿੱਚ ਰਿਕਾਰਡ ਹੋ ਗਈ।
ਹੋਰ ਪੜ੍ਹੋ: Malaysia Masters: ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ
ਫਿਲੈਂਡਰ ਅਤੇ ਬਟਲਰ ਦੀ ਇਹ ਬਹਿਸ ਪੂਰੇ ਓਵਰ ਤੱਕ ਚਲਦੀ ਰਹੀ। ਬੇਨ ਸਟੋਕਸ ਇਸ ਮੈਚ ਦੇ ਹੀਰੋ ਬਣੇ। ਉਨ੍ਹਾਂ ਨੇ ਆਖ਼ਰੀ ਦੇ ਤਿੰਨ ਵਿਕੇਟ ਲੈ ਕੇ ਮੈਚ ਖ਼ਤਮ ਕੀਤਾ ਅਤੇ ਕੇਪਟਾਊਨ ਵਿੱਚ ਸਾਲ 1957 ਦੇ ਬਾਅਦ ਤੋਂ ਪਹਿਲੀ ਵਾਰ ਜਿੱਤ ਹਾਸਲ ਕੀਤੀ। ਇੰਗਲੈਂਡ ਦੀ ਜਿੱਤ ਉੱਤੇ ਸਟੂਅਰਟ ਬੋਰਡ ਨੇ ਕਿਹਾ, "ਇਹ ਬਹੁਤ ਖ਼ਾਸ ਹੈ। ਇਹ ਸ਼ਾਨਦਾਰ ਟੈਸਟ ਮੈਚ ਸੀ। ਸਾਨੂੰ ਹੋਰ ਮਿਹਨਤ ਦੀ ਜ਼ਰੂਰਤ ਹੈ। "