ਪੰਜਾਬ

punjab

ETV Bharat / sports

ਜਸਪ੍ਰੀਤ ਬੁਮਰਾਹ ਅਤੇ ਸ਼ਿਖਰ ਧਵਨ ਦੀ ਟੀਮ ਇੰਡੀਆ 'ਚ ਵਾਪਸੀ - ਸ਼ਿਖਰ ਧਵਨ

ਬੱਲੇਬਾਜ਼ ਸ਼ਿਖਰ ਧਵਨ ਅਤੇ ਫਿਟ ਹੋ ਚੁਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ ਵਿੱਚ ਵਾਪਸੀ ਹੋ ਗਈ ਹੈ। ਸ਼ਿਖਰ ਧਵਨ ਨੂੰ ਟੀ20 ਸੀਰੀਜ਼ ਤੋਂ ਇਲਾਵਾ ਵਨਡੇ ਸੀਰੀਜ਼ ਵਿੱਚ ਵੀ ਥਾਂ ਮਿਲੀ ਹੈ।

ਜਸਪ੍ਰੀਤ ਬੁਮਰਾਹ ਅਤੇ ਸ਼ਿਖਰ ਧਵਨ ਦੀ ਟੀਮ ਇੰਡੀਆ 'ਚ ਵਾਪਸੀ
ਫ਼ੋਟੋ

By

Published : Dec 24, 2019, 6:45 AM IST

ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਅਤੇ ਆਸਟਰੇਲੀਆ ਖ਼ਿਲਾਫ਼ ਵਨਡੇ ਕੌਮਾਂਤਰੀ ਮੈਚਾਂ ਲਈ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ। ਉੱਥੇ ਦੂਜੇ ਪਾਸੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ ਵਿਚ ਵਾਪਸੀ ਹੋ ਗਈ ਹੈ।

ਸ੍ਰੀਲੰਕਾ ਖ਼ਿਲਾਫ਼ 5 ਜਨਵਰੀ ਤੋਂ 10 ਜਨਵਰੀ ਤਕ ਹੋਣ ਵਾਲੀ 3 ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਆਪਣੀ ਮੇਜ਼ਬਾਨੀ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਸ਼ਿਖਰ ਧਵਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ਿਖਰ ਧਵਨ ਨੂੰ ਟੀ20 ਸੀਰੀਜ਼ ਤੋਂ ਇਲਾਵਾ ਵਨਡੇ ਸੀਰੀਜ਼ ਵਿਚ ਵੀ ਥਾਂ ਮਿਲੀ ਹੈ। ਉਥੇ ਮੁਹੰਮਦ ਸ਼ਮੀ ਦੀ ਥਾਂ 'ਤੇ ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਗਿਆ ਹੈ, ਜੋ ਸੱਟ ਲੱਗਣ ਕਾਰਨ ਬਾਹਰ ਹੋ ਗਏ ਸਨ। ਚੋਣ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਭਾਰਤ ਸ੍ਰੀਲੰਕਾ ਖਿਲਾਫ 5 ਜਨਵਰੀ ਤੋਂ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗਾ, ਜਦੋਂਕਿ ਆਸਟਰੇਲੀਆ ਖ਼ਿਲਾਫ਼ ਤਿੰਨ ਵਨਡੇ ਮੈਚਾਂ ਦੀ ਲੜੀ 14 ਜਨਵਰੀ ਤੋਂ ਹੋਵੇਗੀ।

ABOUT THE AUTHOR

...view details