ਪੰਜਾਬ

punjab

ETV Bharat / sports

ਇੰਗਲੈਂਡ ਨੂੰ ਵੱਡਾ ਝਟਕਾ, ਜੇਮਸ ਐਂਡਰਸਨ ਹੋਏ ਟੈਸਟ ਮੈਚ ਤੋਂ ਬਾਹਰ - ਗੇਂਦਬਾਜ਼ ਜੇਮਸ ਐਂਡਰਸਨ

ਜੇਮਸ ਐਂਡਰਸਨ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਦੇ ਖ਼ਿਲਾਫ਼ ਬਾਕੀ ਬਚੇ 2 ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਕਿਉਂਕਿ ਉਨ੍ਹਾਂ ਨੂੰ ਦੂਸਰੇ ਟੈਸਟ ਮੈਚ ਵਿੱਚ ਪਸਲੀਆਂ ਵਿੱਚ ਸੱਟ ਲੱਗੀ ਸੀ।

james anderson suffering rib injury
ਫ਼ੋਟੋ

By

Published : Jan 9, 2020, 4:48 PM IST

ਕੇਪਟਾਊਨ: ਦੱਖਣੀ ਅਫਰੀਕਾ ਨੂੰ 189 ਦੌੜਾਂ ਨਾਲ ਹਰਾਉਣ ਤੋਂ ਬਾਅਦ ਇੰਗਲੈਂਡ ਨੂੰ ਵੱਡਾ ਝਟਕਾ ਲੱਗਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਦੌਰੇ ਤੋਂ ਬਾਹਰ ਹੋ ਗਏ ਹਨ। ਕੇਪਟਾਊਨ ਟੈਸਟ ਦੌਰਾਨ ਐਂਡਰਸਨ ਨੂੰ ਪਸਲੀਆਂ ਵਿੱਚ ਸੱਟ ਲੱਗੀ ਸੀ। ਸੱਟ ਦੀ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਐਂਡਰਸਨ ਹੁਣ ਸੀਰੀਜ਼ ਵਿੱਚ ਨਹੀਂ ਖੇਡਣਗੇ।

ਹੋਰ ਪੜ੍ਹੋ: Malaysia Masters: ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ

ਈ.ਸੀ.ਬੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਐਂਡਰਸਨ ਦੀ ਸੱਜੇ ਪਾਸੇ ਦੀ ਪਸਲੀ ਦੀ ਐਮ.ਆਰ.ਪੀ ਕਰਵਾਈ ਗਈ ਹੈ। ਉਨ੍ਹਾਂ ਨੂੰ ਆਪਣੀ ਪਸਲੀਆਂ 'ਚ ਥੋੜ੍ਹਾ ਕਸਾਵ ਜਿਹਾ ਮਹਿਸੂਸ ਹੋ ਰਿਹਾ ਹੈ। ਦੱਸਣਯੋਗ ਹੈ ਕਿ ਐਂਡਰਸਨ ਕੇਪਟਾਊਲਨ ਟੈਸਟ ਦੇ 5ਵੇਂ ਦਿਨ ਸਿਰਫ਼ 8 ਹੀ ਓਵਰ ਸੁੱਟ ਸਕੇ ਸਨ। ਐਂਡਰਸਨ ਦਾ ਬਾਹਰ ਹੋਣਾ ਇੰਗਲੈਂਡ ਟੀਮ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

ਹੋਰ ਪੜ੍ਹੋ: ਆਪਣੀ ਧੀ ਨਾਲ ਬਰਫ਼ ਦਾ ਆਨੰਦ ਲੈਂਦੇ ਨਜ਼ਰ ਆਏ ਸਾਬਕਾ ਕ੍ਰਿਕੇਟਰ ਧੋਨੀ

ਜ਼ਿਕਰੇਖ਼ਾਸ ਹੈ ਕਿ ਦੱਖਣੀ ਅਫਰੀਕਾ ਦੌਰੇ ਉੱਤੇ ਪਹਿਲਾ ਮੈਚ ਗੁਆਉਣ ਤੋਂ ਬਾਅਦ ਇੰਗਲੈਂਡ ਨੇ ਕੇਪਟਾਊਨ ਟੈਸਟ ਵਿੱਚ ਜ਼ਬਰਦਸਤ ਵਾਪਸੀ ਕੀਤੀ। ਖੇਡ ਦੇ 5ਵੇਂ ਦਿਨ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਕੇਪਟਾਊਨ ਟੈਸਟ ਵਿੱਚ 189 ਨਾਲ ਹਰਾਇਆ, ਜਿਸ ਤੋਂ ਬਾਅਦ 4 ਮੈਚਾਂ ਦੀ ਸੀਰੀਜ਼ ਵਿੱਚ ਇੰਗਲੈਂਡ ਨੇ 1-1 ਨਾਲ ਬਰਾਬਰੀ ਕੀਤੀ।

ABOUT THE AUTHOR

...view details