ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਨੇ ਸਰਕਾਰ ਦੇ ਮੰਤਵ ਨੂੰ ਲੈ ਕੇ ਉਨ੍ਹਾਂ ਲੋਕਾਂ ਉੱਤੇ ਸਖ਼ਤੀ ਨਾਲ ਬੋਲੇ ਜੋ ਲੋਕਾਂ ਨੂੰ ਜੰਮੂ-ਕਸ਼ਮੀਰ ਛੱਡ ਕੇ ਦੂਜੇ ਸੂਬਿਆਂ ਨੂੰ ਜਾਣ ਲਈ ਕਹਿੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਇਰਫ਼ਾਨ ਪਠਾਨ ਜੋ ਕਿ ਜੰਮੂ-ਕਸ਼ਮੀਰ ਰਣਜੀ ਕ੍ਰਿਕਟ ਟੀਮ ਦੇ ਖਿਡਾਰੀ ਅਤੇ ਮੈਨਟਰ ਹਨ। ਇਰਫ਼ਾਨ ਪਠਾਨ ਵੀ ਉਨ੍ਹਾਂ 100 ਖਿਡਾਰੀਆਂ ਵਿੱਚ ਆਉਂਦੇ ਹਨ, ਜਿੰਨ੍ਹਾਂ ਨੂੰ ਜੰਮੂ-ਕਸ਼ਮੀਰ ਛੱਡ ਕੇ ਦੂਸਰੇ ਸੂਬਿਆਂ ਵਿੱਚ ਜਾਣ ਲਈ ਕਿਹਾ ਗਿਆ ਹੈ।
ਇਰਫ਼ਾਨ ਪਠਾਨ ਨੇ ਕਿਹਾ ਕਿ ਧਰਮ ਨੂੰ ਵਿਚੋਲਾ ਨਾ ਬਣਾਓ ਅਤੇ ਸਰਕਾਰ ਦੇ ਹਰ ਮੰਤਵ ਦਾ ਸਬੂਤ ਮੰਗਣਾ ਬੰਦ ਕਰ ਦਿਓ। ਉਨ੍ਹਾਂ ਇਹ ਵੀ ਕਿਹਾ ਕਿ ਅਮਰਨਾਥ ਯਾਤਰਾ ਨੂੰ ਰੋਕਿਆ ਗਿਆ ਸੀ ਕਿਉਂਕਿ ਇਸ ਪਿੱਛੇ ਪੱਕਾ ਹੀ ਕਿਸੇ ਵੱਡੀ ਘਟਨਾ ਦਾ ਖ਼ਦਸ਼ਾ ਸੀ ਅਤੇ ਲੋਕਾਂ ਨੂੰ ਸਰਕਾਰ ਦੁਆਰਾ ਲਏ ਗਏ ਹਰ ਫ਼ੈਸਲੇ ਵਿੱਚ ਟੰਗ ਅੜਾਉਣੀ ਛੱਡ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਕੀਤੀ ਮੋਦੀ ਸਰਕਾਰ ਦੇ ਕਸ਼ਮੀਰ ਫੈਸਲੇ ਦੀ ਨਿਖੇਧੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਰਫ਼ਾਨ ਨੇ ਕਿਹਾ ਕਿ "ਸਾਡਾ ਕੈਂਪ ਬੰਦ ਕਰ ਦਿੱਤਾ ਗਿਆ ਹੈ ਅਤੇ ਕ੍ਰਿਕਟਰਾਂ ਨੂੰ ਵਾਪਸ ਆਪਣੇ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਕੈਂਪ 14 ਜੂਨ ਤੋਂ 14 ਜੁਲਾਈ ਤੋਂ ਜੋ ਕਿ ਪਹਿਲਾਂ ਹੀ 10 ਦਿਨਾਂ ਦੇ ਫ਼ਰਕ ਨਾਲ ਸ਼ੁਰੂ ਹੋਣਾ ਸੀ।" ਬੀਤੀ ਕੱਲ੍ਹ 100 ਦੇ ਕਰੀਬ ਖਿਡਾਰੀਆਂ ਨੂੰ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ ਹੈ।