ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਉਂਡਰ ਇਰਫਾਨ ਪਠਾਨ ਨੇ ਗੌਤਮ ਗੰਭੀਰ ਦੀ ਪ੍ਰਸ਼ੰਸਾ ਦੇ ਪੁੱਲ ਬੰਨ੍ਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਭੀਰ ਨੂੰ ਅੰਤਰਰਾਸ਼ਟਰੀ ਪੱਧਰ ਦੀ ਕਪਤਾਨੀ ਲਈ ਵਧੇਰੇ ਮੌਕੇ ਮਿਲਣੇ ਚਾਹੀਦੇ ਸਨ। ਉਸ ਦੌਰ ਵਿੱਚ, ਐਮ.ਐਸ. ਧੋਨੀ ਨੂੰ ਹਰ ਫਾਰਮੈਟ ਵਿੱਚ ਕਪਤਾਨੀ ਦਿੱਤੀ ਗਈ ਸੀ।
ਪਠਾਨ ਨੂੰ ਲਗਦਾ ਹੈ ਕਿ ਗੰਭੀਰ ਇੱਕ ਚੰਗੇ ਲੀਡਰ ਸਾਬਤ ਹੋ ਸਕਦੇ ਸੀ। ਪਠਾਨ ਨੇ ਕਿਹਾ, "ਮੈਂ ਸੌਰਵ ਗਾਂਗੁਲੀ ਦਾ ਬਹੁਤ ਸਤਿਕਾਰ ਕਰਦਾ ਹਾਂ, ਮੇਰੇ ਖਿਆਲ ਵਿੱਚ ਰਾਹੁਲ ਦ੍ਰਵਿੜ, ਅਨਿਲ ਕੁੰਬਲੇ ਅਤੇ ਮੈਨੂੰ ਲਗਦਾ ਹੈ ਕਿ ਗੌਤਮ ਗੰਭੀਰ ਬਹੁਤ ਚੰਗੇ ਸਨ। ਗੰਭੀਰ ਨੂੰ ਭਾਰਤੀ ਟੀਮ ਦੀ ਕਪਤਾਨੀ ਲਈ ਵਧੇਰੇ ਮੌਕੇ ਮਿਲਣੇ ਚਾਹੀਦੇ ਸਨ।"