ਹੈਦਰਾਬਾਦ: ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦਰਮਿਆਨ ਹੋਏ ਵਿਵਾਦ 'ਤੇ ਆਪਣਾ ਪੱਖ ਦਿੱਤਾ ਹੈ। ਦੱਸ ਦਈਏ ਕਿ ਤਾਲਾਬੰਦੀ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਜਿਸ ਵਿਚ ਦੋਵੇਂ ਛੱਤ 'ਤੇ ਕ੍ਰਿਕਟ ਖੇਡ ਰਹੇ ਸਨ।
ਕਮੈਂਟਰੀ ਦੌਰਾਨ ਗਾਵਸਕਰ ਨੇ ਇਸ 'ਤੇ ਤੰਜ ਕੱਸਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਲਾਸ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਅਨੁਸ਼ਕਾ ਨੇ ਉਨ੍ਹਾਂ ਦੇ ਬਿਆਨ ਨੂੰ ਅਪਮਾਨਜਨਕ ਦੱਸਿਆ ।ਇਸ ਤੋਂ ਬਾਅਦ ਇਰਫਾਨ ਪਠਾਨ ਨੇ ਟਵੀਟ ਕਰਕੇ ਲਿਖਿਆ- ਤੁਹਾਡੇ ਲਈ ਹਮੇਸ਼ਾ ਸਤਿਕਾਰ, ਸੁਨੀਲ ਗਾਵਸਕਰ ਸਰ ਹਮੇਸ਼ਾ।
ਮਹੱਤਵਪੂਰਨ ਗੱਲ ਇਹ ਹੈ ਕਿ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਵਿੱਚ ਕਪਤਾਨ ਕੋਹਲੀ ਲਈ ਕੁਝ ਵੀ ਚੰਗਾ ਨਹੀਂ ਰਿਹਾ। ਕੋਹਲੀ ਨੇ ਪਹਿਲਾ ਸੈਂਕੜਾ ਬਣਾਉਣ ਵਾਲੇ ਕੇਐਲ ਰਾਹੁਲ ਦੇ ਦੋ ਕੈਚ ਛੱਡ ਦਿੱਤੇ। ਉਸ ਤੋਂ ਬਾਅਦ ਉਹ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਸਿਰਫ ਇਕ ਦੌੜ ਬਣਾ ਕੇ ਆਊਟ ਹੋ ਗਏ।
ਹਾਲਾਂਕਿ, ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਵੀ ਅਨੁਸ਼ਕਾ ਦੇ ਸਮਰਥਨ ਵਿੱਚ ਆਈ ਸੀ। ਉਨ੍ਹਾਂ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ- ਅਨੁਸ਼ਕਾ ਚੁੱਪ ਰਹੀ ਜਦੋਂ ਮੈਨੂੰ ਧਮਕੀ ਦਿੱਤੀ ਗਈ ਅਤੇ ਗਾਲਾਂ ਕੱਢਿਆਂ ਗਈਆਂ ਪਰ ਹੁਣ ਉਨ੍ਹਾਂ ਦੇ ਨਾਲ ਇਹੋ ਗੱਲ ਹੋ ਰਹੀ ਹੈ, ਮੈਂ ਨਿੰਦਾ ਕਰਦੀ ਹਾਂ ਕਿ ਉਨ੍ਹਾਂ ਨੂੰ ਸੁਨੀਲ ਗਾਵਸਕਰ ਵੱਲੋਂ ਕ੍ਰਿਕਟ ਦੇ ਮਾਮਲਿਆਂ ਵਿੱਚ ਖਿੱਚ ਲਿਆ ਗਿਆ ਸੀ ਪਰ ਸਿਲੈਕਟਿਵ ਫ਼ੈਮੀਨਿਜ਼ਮ ਚੰਗੀ ਚੀਜ਼ ਨਹੀਂ ਹੈ।